ਜੇ.ਸੀ. ਰਿਜਾਰਟ ਨੇੜੇ ਅਣਪਛਾਤੇ ਨੌਜਵਾਨਾਂ ਨੇ ਚਲਾਈ ਗੋਲੀ

Friday, Feb 22, 2019 - 01:41 AM (IST)

ਜੇ.ਸੀ. ਰਿਜਾਰਟ ਨੇੜੇ ਅਣਪਛਾਤੇ ਨੌਜਵਾਨਾਂ ਨੇ ਚਲਾਈ ਗੋਲੀ

ਜਲੰਧਰ—ਅੱਜ ਰਾਤ ਪੀ.ਏ.ਪੀ. ਚੌਂਕ ਤੋਂ ਲੰਮਾ ਪਿੰਡ ਵੱਲ ਜੇ.ਸੀ. ਰਿਸਾਰਟ ਨੇੜੇ ਉਸ ਸਮੇਂ ਹਾਲਾਤ ਤਣਾਪੂਰਨ ਹੋ ਗਏ ਜਦੋਂ ਰਾਤ ਲਗਭਗ 9.54 ਵਜੇ ਫਿਲਮ ਦੇਖ ਕੇ ਘਰ ਪਰਤ ਰਹੇ BNN18 ਦੇ ਡਾਇਰੈਕਟਰ ਅਤੇ ਕਾਂਗਰਸ ਵਰਕਰ ਰਵਿੰਦਰ ਸਿੰਘ ਲਾਡੀ ਦੇ ਅਣਪਛਾਤੇ ਨੌਜਵਾਨਾਂ ਵਲੋਂ ਗੋਲੀ ਚਲਾ ਦਿੱਤੀ ਗਈ ਇਸ 'ਚ ਉਹ ਬਾਲ-ਬਾਲ ਬਚ ਗਏ ਇਸ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ MBD ਮਾਲ ਤੋਂ ਫਿਲਮ ਦੇਖ ਆਪਣੇ ਘਰ ਵੱਲ ਪਰਤ ਰਹੇ ਸੀ ਜਦੋਂ ਉਹ ਪੀ.ਏ.ਪੀ. ਤੋਂ ਅੰਮ੍ਰਿਤਸਰ ਹਾਈਵੇਅ ਵੱਲ ਜਾ ਰਹੇ ਸੀ ਤਾਂ ਇਕ ਇਨੋਵਾ ਸਵਾਰ ਕੁਝ ਨੌਜਵਾਨਾਂ ਨੇ ਆਪਣੀ ਗੱਡੀ ਉਨ੍ਹਾਂ ਦੀ ਫਾਰਚੂਨਰ ਗੱਡੀ ਦੇ ਅੱਗੇ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਲੰਘਣ ਲਈ ਰਾਸਤਾ ਨਹੀਂ ਦਿੱਤਾ। ਉਹ ਆਪਣੀ ਗੱਡੀ ਹੋਲੀ ਕਰਕੇ ਜਾਂਦੇ ਰਹੇ ਅਤੇ ਸ਼ੀਸ਼ੇ 'ਚੋਂ ਗੱਡੀ ਰੋਕਣ ਦੇ ਇਸ਼ਾਰੇ ਕਰਦੇ ਰਹੇ। ਹਾਈਵੇਅ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਗੱਡੀ ਰੁਕਵਾਉਣ ਦਾ ਮੌਕਾ ਨਹੀਂ ਮਿਲਿਆ ਅਤੇ ਉਨ੍ਹਾਂ ਨੇ ਗੱਡੀ 'ਚੋਂ ਹੀ ਫਾਇਰ ਕਰ ਦਿੱਤਾ।
ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰੋਲ ਬਾਗ ਦੇ ਰਹਿਣ ਵਾਲੇ ਰਵਿੰਦਰ  ਸਿੰਘ ਲਾਡੀ BNN18 ਦੇ ਡਾਇਰੈਕਟਰ ਨੇ ਦੱਸਿਆ ਕਿ ਉਹ ਆਪਣੀ ਫਾਰਚੂਨਰ 'ਚ ਜਾ ਰਹੇ ਸੀ। ਪੀ.ਏ.ਪੀ. ਚੌਂਕ ਨੇੜੇ ਇਕ ਇਨੋਵਾ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਜੇ.ਸੀ. ਰਿਜਾਰਟ ਨੇੜੇ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰਿਆ ਅਤੇ ਫਾਇਰ ਕਰਕੇ ਫਰਾਰ ਹੋ ਗਏ। ਉਨ੍ਹਾਂ ਨੇ ਗੱਡੀ ਦਾ ਨੰਬਰ ਨੋਟ ਕਰ ਪੁਲਸ ਨੂੰ ਦੇ ਦਿੱਤਾ ਹੈ।


author

Hardeep kumar

Content Editor

Related News