ਵੱਡੀ ਖ਼ਬਰ : ''ਚੰਡੀਗੜ੍ਹ'' ''ਚ ਦੀਵਾਲੀ ''ਤੇ ਨਹੀਂ ਚੱਲਣਗੇ ਪਟਾਕੇ, ਲਾਈ ਗਈ ਮੁਕੰਮਲ ਪਾਬੰਦੀ

10/12/2021 2:53:46 PM

ਚੰਡੀਗੜ੍ਹ : ਚੰਡੀਗੜ੍ਹ 'ਚ ਇਸ ਵਾਰ ਦੀਵਾਲੀ 'ਤੇ ਪਟਾਕੇ ਨਹੀਂ ਚਲਾਏ ਜਾਣਗੇ। ਪ੍ਰਸ਼ਾਸਨ ਨੇ ਸ਼ਹਿਰ 'ਚ ਪਟਾਕੇ ਚਲਾਉਣ 'ਤੇ ਮੁਕੰਮਲ ਪਾਬੰਦੀ ਲਾਉਣ ਦਾ ਫ਼ੈਸਲਾ ਲਿਆ ਹੈ। ਪ੍ਰਸ਼ਾਸਨ ਵੱਲੋਂ ਚੰਡੀਗੜ੍ਹ 'ਚ ਪਟਾਕਿਆਂ ਦੀ ਵਿਕਰੀ ਅਤੇ ਇਨ੍ਹਾਂ ਨੂੰ ਚਲਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ। ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਸਲਾਹਕਾਰ ਧਰਮਪਾਲ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖ਼ਬਰ, ਮਨਜ਼ੂਰ ਕੀਤਾ ਜਾ ਸਕਦੈ 'ਨਵਜੋਤ ਸਿੱਧੂ' ਦਾ ਅਸਤੀਫ਼ਾ

ਦੂਜੇ ਪਾਸੇ ਪੰਜਾਬ ਅਤੇ ਹਰਿਆਣਾ 'ਚ ਦੀਵਾਲੀ 'ਤੇ ਪਟਾਕੇ ਚਲਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਅਜਿਹੇ 'ਚ ਚੰਡੀਗੜ੍ਹ ਨਾਲ ਲੱਗਦੇ ਸ਼ਹਿਰ ਮੋਹਾਲੀ ਅਤੇ ਪੰਚਕੂਲਾ 'ਚ ਦੀਵਾਲੀ ਦੇ ਮੌਕੇ 'ਤੇ ਜੰਮ ਕੇ ਆਤਿਸ਼ਬਾਜ਼ੀ ਹੋਵੇਗੀ। ਸਲਾਹਕਾਰ ਧਰਮਪਾਲ ਨੇ ਮੰਗਲਵਾਰ ਨੂੰ ਡੀ. ਸੀ. ਮਨਦੀਪ ਸਿੰਘ ਬਰਾੜ ਅਤੇ ਦੂਜੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ। ਦੁਪਹਿਰ ਇਕ ਵਜੇ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਨੂੰ ਐਕਸਚੇਂਜ ਦੇ 16 ਰੁਪਏ ਦੇ ਮੁਕਾਬਲੇ 'ਟਾਟਾ' ਦੇਵੇਗਾ 5.50 ਰੁਪਏ ਪ੍ਰਤੀ ਯੂਨਿਟ ਬਿਜਲੀ

ਪਟਾਕਾ ਵਿਕਰੇਤਾਵਾਂ ਨਾਲ ਜੁੜੇ ਕਈ ਸੰਗਠਨਾਂ ਵੱਲੋਂ ਇਸ ਦੀ ਮਨਜ਼ੂਰੀ ਪ੍ਰਸ਼ਾਸਨ ਤੋਂ ਮੰਗੀ ਜਾ ਰਹੀ ਸੀ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਪ੍ਰਸ਼ਾਸਨ ਨੇ ਡਰਾਅ ਜ਼ਰੀਏ ਲਾਈਸੈਂਸ ਤਾਂ ਪਟਾਕਾ ਵਿਕਰੇਤਾਵਾਂ ਨੂੰ ਜਾਰੀ ਕੀਤੇ ਪਰ ਬਾਅਦ 'ਚ ਕੋਰੋਨਾ ਦੇ ਹਾਲਾਤ ਅਤੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਪਟਾਕੇ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਹਾਲਾਂਕਿ ਪੰਚਕੂਲਾ, ਮੋਹਾਲੀ 'ਚ ਰੋਕ ਨਾ ਹੋਣ ਕਾਰਨ ਪਟਾਕੇ ਵੱਡੀ ਗਿਣਤੀ 'ਚ ਚੱਲੇ ਸਨ। 
ਇਹ ਵੀ ਪੜ੍ਹੋ : ਰੰਧਾਵਾ ਵੱਲੋਂ ਪੁੰਛ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ, ਪੰਜਾਬ ਪੁਲਸ ਨੂੰ ਚੌਕਸ ਰਹਿਣ ਦੇ ਨਿਰਦੇਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News