ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਪਟਾਕਾ ਕਾਰੋਬਾਰੀ ਖ਼ੁਸ਼
Friday, Oct 30, 2026 - 11:40 AM (IST)
ਜਲੰਧਰ (ਖੁਰਾਣਾ, ਸੁਨੀਲ)-ਜਲੰਧਰ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪਠਾਨਕੋਟ ਰੋਡ ’ਤੇ ਸਥਿਤ ਪਿੰਡ ਰਾਓਵਾਲੀ ਵਿਚ ਅਸਥਾਈ ਪਟਾਕਾ ਮਾਰਕੀਟ ਲਾਉਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਆਖਿਰਕਾਰ ਸੁਲਝ ਗਿਆ ਹੈ। ਪਟਾਕਾ ਕਾਰੋਬਾਰੀਆਂ ਅਤੇ ਗ੍ਰਾਮ ਪੰਚਾਇਤ ਵਿਚਕਾਰ ਆਪਸੀ ਸਹਿਮਤੀ ਬਣਨ ਤੋਂ ਬਾਅਦ ਪੰਚਾਇਤ ਨੇ ਅਦਾਲਤ ਵਿਚੋਂ ਕੇਸ ਵਾਪਸ ਲੈ ਲਿਆ ਹੈ। ਇਸ ਦੀ ਪੁਸ਼ਟੀ ਐਡਵੋਕੇਟ ਜਗਪਾਲ ਸਿੰਘ ਧੂਪੜ ਨੇ ਕੀਤੀ। ਇਸ ਘਟਨਾਕ੍ਰਮ ਦੇ ਬਾਅਦ ਹੁਣ ਪਿੰਡ ਰਾਓਵਾਲੀ ਵਿਚ 5.5 ਏਕੜ ਜ਼ਮੀਨ ’ਤੇ ਪਟਾਕਾ ਮਾਰਕੀਟ ਲਾਉਣ ਦਾ ਕੰਮ ਫਿਰ ਸ਼ੁਰੂ ਹੋ ਗਿਆ ਹੈ ਅਤੇ ਮੌਕੇ ’ਤੇ ਅਸਥਾਈ ਦੁਕਾਨਾਂ ਦੀ ਉਸਾਰੀ ਵੀ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ: 50 ਰੁਪਏ 'ਚ ਨਿਕਲਿਆ 21 ਲੱਖ ਦਾ ਇਨਾਮ! ਲੱਖਪਤੀ 'ਗਾਇਬ', ਹੋ ਰਹੀ ਭਾਲ
ਜ਼ਿਕਰਯੋਗ ਹੈ ਕਿ ਪਿੰਡ ਦੀ ਪੰਚਾਇਤ ਦੇ ਵਿਰੋਧ ਤੋਂ ਬਾਅਦ ਸਿਵਲ ਜੱਜ ਜੂਨੀਅਰ ਡਿਵੀਜ਼ਨ ਗੁਰਪ੍ਰੀਤ ਸਿੰਘ ਦੀ ਅਦਾਲਤ ਨੇ 23 ਅਕਤੂਬਰ ਨੂੰ ਸਬੰਧਤ ਜ਼ਮੀਨ ’ਤੇ ਪਟਾਕਾ ਮਾਰਕੀਟ ਸਥਾਪਤ ਕਰਨ ਅਤੇ ਚਲਾਉਣ ’ਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਤੈਅ ਕੀਤੀ ਗਈ ਸੀ। ਅਦਾਲਤੀ ਰੋਕ ਕਰਕੇ ਉਨ੍ਹਾਂ ਪਟਾਕਾ ਕਾਰੋਬਾਰੀਆਂ ਦੀ ਚਿੰਤਾ ਵਧ ਗਈ ਸੀ, ਜੋ ਦੀਵਾਲੀ ਲਈ ਕਰੋੜਾਂ ਰੁਪਏ ਦੇ ਪਟਾਕੇ ਪਹਿਲਾਂ ਹੀ ਖ਼ਰੀਦ ਚੁੱਕੇ ਸਨ।
ਦੀਵਾਲੀ ਨੇੜੇ ਹੋਣ ਕਰਕੇ ਕਾਰੋਬਾਰੀਆਂ ਦੇ ਸਾਹਮਣੇ ਪਟਾਕੇ ਵੇਚਣ ਦੀ ਵਿਵਸਥਾ ਕਰਨ ਦਾ ਵੱਡਾ ਸਵਾਲ ਖੜ੍ਹਾ ਹੋ ਗਿਆ ਸੀ। ਇਸੇ ਦੌਰਾਨ ਵਿਵਾਦ ਨੂੰ ਸੁਲਝਾਉਣ ਲਈ ਕੁਝ ਆਗੂਆਂ ਰਾਹੀਂ ਪੰਚਾਇਤ ਅਤੇ ਪਟਾਕਾ ਕਾਰੋਬਾਰੀਆਂ ਵਿਚਕਾਰ ਗੱਲਬਾਤ ਚੱਲ ਰਹੀ ਸੀ। ਆਖਿਰਕਾਰ ਦੋਵਾਂ ਧਿਰਾਂ ਵਿਚਕਾਰ ਆਪਸੀ ਸਹਿਮਤੀ ਬਣ ਗਈ ਅਤੇ ਪੰਚਾਇਤ ਮੈਂਬਰਾਂ, ਵਿਸ਼ੇਸ਼ ਤੌਰ ’ਤੇ ਸਰਪੰਚ ਜਸਬੀਰ ਸਿੰਘ ਰਾਣਾ ਨੇ ਅਦਾਲਤ ਤੋਂ ਕੇਸ ਵਾਪਸ ਲੈ ਲਿਆ।
ਪੰਚਾਇਤ ਅਤੇ ਕਾਰੋਬਾਰੀਆਂ ਵਿਚਕਾਰ ਸਹਿਮਤੀ ਬਣਨ ਨਾਲ ਕਾਰੋਬਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਹੁਣ ਅਸਥਾਈ ਦੁਕਾਨਾਂ ਦੀ ਉਸਾਰੀ ਸ਼ੁਰੂ ਹੋਣ ਨਾਲ ਉਮੀਦ ਹੈ ਕਿ ਪਟਾਕਾ ਮਾਰਕੀਟ ਤਿਆਰ ਕਰਨ ਦਾ ਕੰਮ ਤੇਜ਼ੀ ਨਾਲ ਅੱਗੇ ਵਧੇਗਾ। ਪਿਛਲੇ ਕਈ ਦਿਨਾਂ ਤੋਂ ਅਦਾਲਤੀ ਕਾਰਵਾਈ ਕਰਕੇ ਭੰਬਲਭੂਸੇ ਵਿਚ ਪਏ ਕਾਰੋਬਾਰੀਆਂ ਲਈ ਇਹ ਘਟਨਾਕ੍ਰਮ ਵੱਡੀ ਰਾਹਤ ਲੈ ਕੇ ਆਇਆ ਹੈ। ਹੁਣ ਪਟਾਕਾ ਕਾਰੋਬਾਰੀਆਂ ਦੇ ਸਾਹਮਣੇ ਅਗਲੀ ਚੁਣੌਤੀ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਡਰਾਅ ਕੱਢਵਾਉਣਾ ਹੈ ਕਿਉਂਕਿ ਅਦਾਲਤੀ ਪ੍ਰਕਿਰਿਆ ਕਾਰਨ ਡਰਾਅ ਕੱਢਣ ’ਤੇ ਵੀ ਰੋਕ ਲਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਪਿਓ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
