ਖੰਨਾ ''ਚ ਧੁੰਦ ਕਾਰਨ ਵਾਪਰਿਆ ਹਾਦਸਾ, 2 ਟਰੱਕਾਂ ਨੂੰ ਲੱਗੀ ਅੱਗ

Wednesday, Jan 15, 2020 - 11:38 AM (IST)

ਖੰਨਾ ''ਚ ਧੁੰਦ ਕਾਰਨ ਵਾਪਰਿਆ ਹਾਦਸਾ, 2 ਟਰੱਕਾਂ ਨੂੰ ਲੱਗੀ ਅੱਗ

ਖੰਨਾ (ਵਿਪਨ) : ਖੰਨਾ ਤੋਂ ਮਲੇਰਕੋਟਲਾ ਰੋਡ 'ਤੇ ਪਿੰਡ ਨਸਰਾਲੀ ਨੇੜੇ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ, ਜਦੋਂ 2 ਟਰੱਕਾਂ ਨੂੰ ਅੱਗ ਲੱਗ ਗਈ। ਇਹ ਹਾਦਸਾ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਢਾਬੇ ਤੋਂ ਨਿਕਲਦੇ ਹੋਏ ਇਕ ਟਰੱਕ ਨੇ ਦੂਜੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਟਰੱਕਾਂ ਨੂੰ ਅੱਗ ਲੱਗ ਗਈ।

PunjabKesari

ਟਰੱਕਾਂ ਦੀ ਟੱਕਰ ਕਾਰਨ ਇਕ ਤੋਂ ਬਾਅਦ ਇਕ ਕਈ ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਟਰੱਕ ਡਰਾਈਵਰ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ। ਫਿਲਹਾਲ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੇ ਟਰੱਕਾਂ ਦੀ ਅੱਗ ਬੁਝਾ ਦਿੱਤੀ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।


author

Babita

Content Editor

Related News