ਪਰਾਲੀ ਦੀਆਂ ਗੰਡਾ ਨੂੰ ਲਗੀ ਅੱਗ ਕਾਰਨ ਟਰਾਲਾ ਸੜ ਕੇ ਸੁਆਹ

02/17/2024 3:52:58 PM

ਹਾਜੀਪੁਰ (ਹਰਵਿੰਦਰ ਜੋਸ਼ੀ) : ਹਾਜੀਪੁਰ ਤੋਂ ਮੁਕੇਰੀਆਂ ਸੜਕ 'ਤੇ ਪੈਂਦੇ ਧੀਰ ਪੋਲਟਰੀ ਫਾਰਮ ਦੇ ਸਾਹਮਣੇ ਅੱਜ ਇਕ ਪਰਾਲੀ ਦੀਆਂ ਗੰਡਾਂ ਨਾਲ ਭਰੇ ਟਰਾਲੇ ਨੂੰ ਅੱਗ ਲਗਣ ਕਾਰਨ ਪੂਰਾ ਟਰਾਲਾ ਪਰਾਲੀ ਦੀਆਂ ਗੰਡਾਂ ਸਮੇਤ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਟਰੈਕਟਰ ਨੂੰ ਬਲਵੀਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਭਰਪੂਰ ਕਲਾਂ ਖੰਨਾ ਚਲਾ ਰਿਹਾ ਸੀ, ਜਿਸ ਦੀ ਟਰਾਲੀ ਵਿੱਚ ਪਰਾਲੀ ਦੀਆਂ ਗੰਡਾਂ ਲੋਡ ਸਨ।

ਜਦੋਂ ਇਹ ਟਰਾਲਾ ਮੁਕੇਰੀਆਂ ਸੜਕ 'ਤੇ ਪੈਂਦੇ ਧੀਰ ਪੋਲਟਰੀ ਫਾਰਮ ਦੇ ਸਾਹਮਣੇ ਪੁੱਜਿਆ ਤਾਂ ਇਸ ਟਰਾਲੇ ਨੂੰ ਅਚਾਨਕ ਅੱਗ ਲਗ ਗਈ। ਦੇਖਦੇ ਹੀ ਦੇਖਦੇ ਪੂਰਾ ਟਰਾਲਾ ਪਰਾਲੀ ਦੀਆਂ ਗੰਡਾ ਸਮੇਤ ਸੜ ਕੇ ਸੁਆਹ ਹੋ ਗਿਆI ਸੂਚਨਾ ਮਿਲਦੇ ਹੀ ਹਾਜੀਪੁਰ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਤਲਵਾੜਾ ਦੇ ਮੁਲਾਜ਼ਮ ਆਪਣੇ ਦਲ ਨਾਲ ਮੌਕੇ 'ਤੇ ਪੁੱਜੇ ਅਤੇ ਅੱਗ 'ਤੇ ਕਾਬੂ ਪਾਇਆI ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। 
 


Babita

Content Editor

Related News