ਫਿਰੋਜ਼ਪੁਰ ''ਚ ਵੱਡੇ ਧਮਾਕੇ ਮਗਰੋਂ ਦੁਕਾਨ ਨੂੰ ਲੱਗੀ ਅੱਗ, 6 ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ (ਤਸਵੀਰਾਂ)

Monday, Sep 06, 2021 - 09:25 AM (IST)

ਫਿਰੋਜ਼ਪੁਰ ''ਚ ਵੱਡੇ ਧਮਾਕੇ ਮਗਰੋਂ ਦੁਕਾਨ ਨੂੰ ਲੱਗੀ ਅੱਗ, 6 ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ (ਤਸਵੀਰਾਂ)

ਫ਼ਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦੀ ਨਮਕ ਮੰਡੀ ਵਿਚ ਰਾਤ 2 ਵਜੇ ਕਰੀਬ ਵੱਡਾ ਧਮਾਕਾ ਹੋਇਆ ਅਤੇ ਆਵਾਜ਼ ਸੁਣਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਜਦੋਂ ਲੋਕਾਂ ਨੇ ਦੇਖਿਆ ਤਾਂ ਇੱਕ ਕਾਸਮੈਟਿਕਸ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਸੀl ਨਮਕ ਮੰਡੀ ਦੇ ਰਿਹਾਇਸ਼ੀ ਅਰੁਣ ਪੁੱਗਲ ਨੇ ਦੱਸਿਆ ਕਿ ਜਦੋਂ ਲੋਕਾਂ ਨੇ ਬਾਹਰ ਆ ਕੇ ਦੇਖਿਆ ਤਾਂ ਇੱਕ ਖ਼ਾਲੀ ਦੁਕਾਨ ਵਿੱਚ ਇਹ ਧਮਾਕਾ ਹੋਇਆ ਸੀ ਅਤੇ ਉਸ ਦੇ ਨਾਲ ਵਾਲੀ ਕਾਸਮੈਟਿਕ ਦੀ ਦੁਕਾਨ ਵਿੱਚ ਦੇਖਦੇ ਹੀ ਦੇਖਦੇ ਅੱਗ ਲੱਗ ਗਈl

ਇਹ ਵੀ ਪੜ੍ਹੋ : ਵੱਡੀ ਖ਼ਬਰ : ਅੱਜ ਤੋਂ ਪੰਜਾਬ ਦੀਆਂ ਸੜਕਾਂ 'ਤੇ ਨਹੀਂ ਚੱਲਣਗੀਆਂ ਪਨਬੱਸ ਤੇ PRTC ਦੀਆਂ ਬੱਸਾਂ

PunjabKesari

ਲੋਕਾਂ ਨੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਤਾਂ ਪਤਾ ਲੱਗਾ ਕਿ 6 ਨਕਾਬਪੋਸ਼ ਵਿਅਕਤੀ 2 ਮੋਟਰਸਾਈਕਲਾਂ 'ਤੇ ਆਏ ਸੀ ਅਤੇ ਉਨ੍ਹਾਂ ਨੇ ਕੋਈ ਕੈਮੀਕਲ ਸੁੱਟਿਆ, ਜਿਸ ਨਾਲ ਇਹ ਵੱਡਾ ਧਮਾਕਾ ਹੋਇਆ ਅਤੇ ਦੁਕਾਨਾਂ ਵਿਚ ਅੱਗ ਲੱਗੀ ਲੱਗ ਗਈl ਲੋਕਾਂ ਨੇ ਤੁਰੰਤ ਫਿਰੋਜ਼ਪੁਰ ਸ਼ਹਿਰ ਦੀ ਫਾਇਰ ਬ੍ਰਿਗੇਡ ਅਤੇ ਪੁਲਸ ਥਾਣਾ ਸਿਟੀ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਵੱਲੋਂ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ ਤੇ ਪੁਲਸ ਵੱਲੋਂ ਇਸ ਘਟਨਾ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈl

ਇਹ ਵੀ ਪੜ੍ਹੋ : 7 ਸਾਲਾਂ ਦੇ ਪੁੱਤ ਨਾਲ ਪਿਓ ਦੀ ਹੈਵਾਨੀਅਤ, ਚੋਰੀ ਸੇਬ ਖਾਣ 'ਤੇ ਗਰਮ ਚਾਕੂ ਨਾਲ ਸਾੜਿਆ ਹੱਥ

PunjabKesari

ਦੱਸ ਦੇਈਏ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਮੋਟਰਸਾਈਕਲ 'ਤੇ ਘੁੰਮਦੇ ਨਕਾਬਪੋਸ਼ ਲੁਟੇਰਿਆਂ ਨੇ ਨਮਕ ਮੰਡੀ ਦੇ ਕੋਲ ਬਸਤੀ ਬਲੋਚਾਂ ਵਾਲੀ ਵਿੱਚ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਾ ਦਿੱਤੀ ਸੀ ਅਤੇ ਫਿਰ ਨਮਕ ਮੰਡੀ ਵਿੱਚ ਜਾ ਕੇ ਕੁੱਝ ਦੁਕਾਨਾਂ ਦੇ ਬਾਹਰ ਲੱਗੀਆਂ ਤਰਪਾਲਾਂ ਨੂੰ ਵੀ ਸਾੜ ਦਿੱਤਾ ਸੀl ਫਿਲਹਾਲ ਪੁਲਸ ਵੱਲੋਂ ਇਸ ਘਟਨਾ ਦੀ ਫੁਟੇਜ ਲੈ ਕੇ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਇਆ ਜਾ ਰਿਹਾ ਹੈl

ਇਹ ਵੀ ਪੜ੍ਹੋ : ਅਦਾਲਤਾਂ ਵੱਲੋਂ ਭਗੌੜੇ ਐਲਾਨੇ ਦੋਸ਼ੀਆਂ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News