ਖਰੜ ''ਚ ਸੰਨੀ ਇਨਕਲੇਵ ਦੀ ਪੁਲਸ ਚੌਂਕੀ ''ਚ ਲੱਗੀ ਭਿਆਨਕ ਅੱਗ
Friday, Oct 13, 2023 - 02:29 PM (IST)
ਮੋਹਾਲੀ (ਰਣਬੀਰ) : ਇੱਥੇ ਸੰਨੀ ਇਨਕਲੇਵ ਦੀ ਪੁਲਸ ਚੌਂਕੀ 'ਚ ਅਚਾਨਕ ਅੱਗ ਲੱਗ ਗਈ। ਫਿਲਹਾਲ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਹੈ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੱਗ ਲੱਗਣ ਕਾਰਨ ਪੁਰਾਣੇ ਮਾਮਲਿਆਂ 'ਚ ਸ਼ਾਮਲ ਵਾਹਨ (ਮਾਲ ਮੁਕੱਦਮਾ) ਵੀ ਅੱਗ ਦੀ ਲਪੇਟ 'ਚ ਆ ਗਏ ਹਨ। ਪੁਲਸ ਮੁਲਾਜ਼ਮਾਂ ਵੱਲੋਂ ਰਿਕਾਰਡ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।