ਲੁਧਿਆਣਾ ''ਚ 3 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ
Monday, Aug 14, 2023 - 05:12 PM (IST)
ਲੁਧਿਆਣਾ (ਵੈੱਬ ਡੈਸਕ, ਤਰੁਣ) : ਇੱਥੇ ਸੰਗਲਾ ਸ਼ਿਵਾਲਾ ਰੋਡ ਨੇੜੇ 3 ਮੰਜ਼ਿਲਾ ਇਮਾਰਤ 'ਚ ਭਿਆਨਕ ਅੱਗ ਲਈ ਗਈ। ਇਸ ਦੌਰਾਨ ਲੱਖਾਂ ਦਾ ਨੁਕਸਾਨ ਹੋ ਗਿਆ। ਫਿਲਹਾਲ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਪੁੱਜੀਆਂ ਹੋਈਆਂ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ 'ਚ ਹੌਜਰੀ ਦਾ ਕੰਮ ਕੀਤਾ ਜਾਂਦਾ ਹੈ। ਇੰਨਾ ਨੁਕਸਾਨ ਹੋਣ ਕਾਰਨ ਮਾਲਕ ਅਜੇ ਕੁੱਝ ਵੀ ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ।