ਲੁਧਿਆਣਾ ਦੇ ਬੈਂਕ 'ਚ ਲੱਗੀ ਭਿਆਨਕ ਅੱਗ, ਤੋੜੇ ਗਏ ਸ਼ੀਸ਼ੇ, ਲੋਕਾਂ ਦਾ ਸਾਹ ਲੈਣਾ ਹੋਇਆ ਔਖਾ (ਵੀਡੀਓ)

Wednesday, Jun 14, 2023 - 12:10 PM (IST)

ਲੁਧਿਆਣਾ ਦੇ ਬੈਂਕ 'ਚ ਲੱਗੀ ਭਿਆਨਕ ਅੱਗ, ਤੋੜੇ ਗਏ ਸ਼ੀਸ਼ੇ, ਲੋਕਾਂ ਦਾ ਸਾਹ ਲੈਣਾ ਹੋਇਆ ਔਖਾ (ਵੀਡੀਓ)

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਇਕ ਦਫ਼ਤਰ ਦੀ ਇਮਾਰਤ 'ਚ ਸੈਂਟਰਲ ਬੈਂਕ ਨੂੰ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਅਤੇ ਪੁਲਸ ਵੀ ਪਹੁੰਚ ਗਈ। ਫਾਇਰ ਮੁਲਾਜ਼ਮਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਅੱਜ ਦਿੱਲੀ ਦੌਰੇ 'ਤੇ, ਕੇਂਦਰੀ ਮੰਤਰੀ ਗਡਕਰੀ ਨੂੰ ਮਿਲਣਗੇ

ਬੈਂਕ 'ਚ ਨਿਕਲਣ ਵਾਲੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ, ਜਿਸ ਤੋਂ ਬਾਅਦ ਇਮਾਰਤ ਨੂੰ ਵੀ ਖ਼ਾਲੀ ਕਰਵਾ ਲਿਆ ਗਿਆ। ਧੂੰਏਂ ਨੂੰ ਬਾਹਰ ਕੱਢਣ ਲਈ ਇਮਾਰਤ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਮੁਲਾਜ਼ਮਾਂ ਨੂੰ ਅੱਗ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ CM ਚਰਨਜੀਤ ਚੰਨੀ ਇਕ ਹੋਰ ਮੁਸੀਬਤ 'ਚ, ਜਾਣੋ ਪੂਰਾ ਮਾਮਲਾ

ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅੰਦਰ ਧੂੰਆਂ ਬਹੁਤ ਜ਼ਿਆਦਾ ਹੈ ਅਤੇ ਧੂੰਏਂ ਦੀ ਨਿਕਾਸੀ ਕਾਰਨ ਹੀ ਸ਼ੀਸ਼ੇ ਤੋੜੇ ਗਏ ਹਨ, ਜਿਸ ਕਾਰਨ ਅੱਗ ਬੁਝਾਉਣ 'ਚ ਪਰੇਸ਼ਾਨੀ ਆ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News