ਲੁਧਿਆਣਾ ''ਚ ਰਜਾਈਆਂ ਨਾਲ ਭਰੀ ਦੁਕਾਨ ਨੂੰ ਲੱਗੀ ਅੱਗ, ਸੜ ਕੇ ਸੁਆਹ ਹੋਇਆ ਸਾਮਾਨ

01/24/2023 1:33:21 PM

ਲੁਧਿਆਣਾ (ਮੋਹਿਨੀ) : ਲੁਧਿਆਣਾ 'ਚ ਚੌੜੀ ਸੜਕ 'ਤੇ ਸਥਿਤ ਰਜਾਈਆਂ ਨਾਲ ਭਰੀ ਇਕ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਦੁਕਾਨ ਦੇ ਮਾਲਕ ਭਾਰਤ ਭੂਸ਼ਣ ਨੇ ਦੱਸਿਆ ਖਿ ਉਹ ਆਪਣੀ ਦੁਕਾਨ ਅੰਦਰ ਬੈਠਾ ਸੀ ਕਿ ਅਚਾਨਕ ਸ਼ਾਰਟ ਸਰਕਟ ਹੋ ਗਿਆ।

ਇਸ ਕਾਰਨ ਦੁਕਾਨ 'ਚ ਅੱਗ ਲੱਗ ਗਈ ਅਤੇ ਰਜਾਈਆਂ ਨਾਲ ਭਰੀ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾ ਲਿਆ। ਮੌਕੇ 'ਤੇ ਥਾਣਾ ਨੰਬਰ-3 ਦੀ ਪੁਲਸ ਵੀ ਪੁੱਜੀ।


Babita

Content Editor

Related News