ਸ਼ਾਰਟ ਸਰਕਟ ਕਾਰਨ ਇੰਸਟੀਚਊਟ ''ਚ ਲੱਗੀ ਅੱਗ, ਮੁਲਾਜ਼ਮ ਨੇ ਭੱਜ ਕੇ ਬਚਾਈ ਜਾਨ

Thursday, Nov 07, 2019 - 10:33 AM (IST)

ਸ਼ਾਰਟ ਸਰਕਟ ਕਾਰਨ ਇੰਸਟੀਚਊਟ ''ਚ ਲੱਗੀ ਅੱਗ, ਮੁਲਾਜ਼ਮ ਨੇ ਭੱਜ ਕੇ ਬਚਾਈ ਜਾਨ

ਚੰਡੀਗੜ੍ਹ (ਸੰਦੀਪ) : ਮਨੀਮਾਜਰਾ ਐੱਨ. ਏ. ਸੀ. ਸਥਿਤ ਇਕ ਹੋਟਲ ਮੈਨਜਮੈਂਟ ਇੰਸਟੀਚਿਊਟ 'ਚ ਬੁੱਧਵਾਰ ਦੁਪਹਿਰ ਨੂੰ ਅਚਾਨਕ ਅੱਗ ਲੱਗ ਗਈ। ਸ਼ੋਅਰੂਮ ਦੀ ਦੂਜੀ ਮੰਜ਼ਿਲ 'ਤੇ ਸਥਿਤ ਇੰਸਟੀਚਿਊਟ 'ਚ ਅੱਗ ਇੰਨੀ ਫੈਲ ਗਈ ਕਿ ਉੱਥੇ ਰੱਖਿਆ ਸਾਰਾ ਸਮਾਨ ਸੜ ਕੇ ਸੁਆ ਹੋ ਗਿਆ। ਸੂਚਨਾ ਪਾ ਕੇ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਇੰਸਟੀਚਿਊਟ ਪੂਰੀ ਤਰ੍ਹਾਂ ਸੜ ਗਿਆ ਸੀ। ਅੱਗ ਲੱਗਣ ਸਮੇਂ ਸਿਰਫ ਇਕ ਮੁਲਾਜ਼ਮ ਮੌਜੂਦ ਸੀ, ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਫਿਰ  ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ।


author

Babita

Content Editor

Related News