ਫਿਰੋਜ਼ਪੁਰ 'ਚ ਪੈਟਰੋਲ ਪੰਪ ਸਾਹਮਣੇ ਮਚੇ ਅੱਗ ਦੇ ਭਾਂਬੜ, ਪਰਾਲੀ ਨਾਲ ਭਰੀ ਟਰਾਲੀ ਸੜ ਕੇ ਸੁਆਹ

Monday, Oct 12, 2020 - 08:01 AM (IST)

ਫਿਰੋਜ਼ਪੁਰ 'ਚ ਪੈਟਰੋਲ ਪੰਪ ਸਾਹਮਣੇ ਮਚੇ ਅੱਗ ਦੇ ਭਾਂਬੜ, ਪਰਾਲੀ ਨਾਲ ਭਰੀ ਟਰਾਲੀ ਸੜ ਕੇ ਸੁਆਹ

ਫਿਰੋਜ਼ਪੁਰ (ਸੰਨੀ) : ਫਿਰੋਜ਼ਪੁਰ ਦੇ ਗੰਗਾ ਨਗਰ ਹਾਈਵੇਅ 'ਤੇ ਇਕ ਪੈਟਰੋਲ ਪੰਪ ਸਾਹਮਣੇ ਉਸ ਵੇਲੇ ਅੱਗ ਦੇ ਭਾਂਬੜ ਮਚ ਗਏ, ਜਦੋਂ ਪਰਾਲੀ ਨਾਲ ਭਰੀ ਇਕ ਟਰਾਲੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ।

ਇਹ ਵੀ ਪੜ੍ਹੋ : ...ਤੇ ਬਿਹਾਰ 'ਚ ਇਸ ਲਈ ਕੱਟਿਆ ਗਿਆ 'ਸਿੱਧੂ' ਦਾ ਪੱਤਾ, ਨਵਾਂ ਪੰਗਾ ਲੈਣ ਦੇ ਮੁੜ 'ਚ ਨਹੀਂ ਸੀ ਪਾਰਟੀ

PunjabKesari

ਅਸਲ 'ਚ ਟਰਾਲੀ ਦੀ ਹੁੱਕ ਨੂੰ ਵੈਲਡਿੰਗ ਕਰਨ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਸਪਾਰਕ ਹੋਣ ਕਾਰਨ ਟਰਾਲੀ 'ਚ ਪਈ ਪਰਾਲੀ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ ਦਾ ਹੈਰਾਨੀਜਨਕ ਪਹਿਲੂ, ਕੁੜੀ ਨੇ ਵਿਧਵਾ ਮਾਂ ਨਾਲ ਜੋ ਕੀਤਾ, ਸੁਣ ਨਹੀਂ ਕਰ ਸਕੋਗੇ ਯਕੀਨ 

PunjabKesari

ਇਹ ਸਾਰਾ ਹਾਦਸਾ ਪੈਟਰੋਲ ਪੰਪ ਦੇ ਸਾਹਮਣੇ ਵਾਪਰਿਆ, ਜਿਸ ਤੋਂ ਬਾਅਦ ਸੜਦੀ ਹੋਈ ਟਰਾਲੀ ਨੂੰ ਪੈਟਰੋਲ ਪੰਪ ਤੋਂ ਅੱਗੇ ਕੀਤਾ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : 'SOPU' ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਨੂੰ ਗੋਲੀਆਂ ਨਾਲ ਭੁੰਨਿਆ

ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ ਗਿਆ ਪਰ  ਇਸ ਸਮੇਂ ਤੱਕ ਟਰਾਲੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।


 


author

Babita

Content Editor

Related News