ਲੁਧਿਆਣਾ ਦੀ ਹੌਜਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਸੜ ਕੇ ਸੁਆਹ ਹੋਇਆ ਸਾਰਾ ਸਾਮਾਨ

Saturday, Jan 21, 2023 - 01:18 PM (IST)

ਲੁਧਿਆਣਾ ਦੀ ਹੌਜਰੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਸੜ ਕੇ ਸੁਆਹ ਹੋਇਆ ਸਾਰਾ ਸਾਮਾਨ

ਲੁਧਿਆਣਾ (ਰਾਜ) : ਸਥਾਨਕ ਕੇਸਰਗੜ੍ਹ ਮੰਡੀ ਰੋਡ ਪਿੰਡੀ ਗਲੀ 'ਚ ਹੌਜਰੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਹੈ। ਫਿਲਹਾਲ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 3-4 ਗੱਡੀਆਂ ਪਹੁੰਚ ਗਈਆਂ ਹਨ, ਜੋ ਅੱਗ ਬੁਝਾਉਣ 'ਚ ਜੁੱਟੀਆਂ ਹੋਈਆਂ ਹਨ।


author

Babita

Content Editor

Related News