ਅੰਮ੍ਰਿਤਸਰ ''ਚ ਤੜਕਸਾਰ ਇਮਾਰਤ ਨੂੰ ਲੱਗੀ ਭਿਆਨਕ ਅੱਗ, ਦੂਰ ਤੱਕ ਉੱਠੀਆਂ ਲਪਟਾਂ

Saturday, Feb 13, 2021 - 09:27 AM (IST)

ਅੰਮ੍ਰਿਤਸਰ ''ਚ ਤੜਕਸਾਰ ਇਮਾਰਤ ਨੂੰ ਲੱਗੀ ਭਿਆਨਕ ਅੱਗ, ਦੂਰ ਤੱਕ ਉੱਠੀਆਂ ਲਪਟਾਂ

ਅੰਮ੍ਰਿਤਸਰ (ਰਮਨ) : ਅੰਮ੍ਰਿਤਸਰ ਦੇ ਬੱਸ ਅੱਡੇ ਦੇ ਸਾਹਮਣੇ ਇਕ ਇਮਾਰਤ 'ਚ ਸ਼ਨੀਵਾਰ ਤੜਕੇ ਸਵੇਰੇ 6 ਵਜੇ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਆਲੇ-ਦੁਆਲੇ ਦੀਆਂ 5 ਹੋਰ ਇਮਾਰਤਾਂ ਨੂੰ ਵੀ ਇਸ ਨੇ ਆਪਣੀ ਲਪੇਟ 'ਚ ਲੈ ਲਿਆ।

ਇਹ ਵੀ ਪੜ੍ਹੋ : ਪੰਜਾਬ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਦੇ ਸ਼ਡਿਊਲ 'ਚ ਵਾਧਾ

PunjabKesari

ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਲੱਗ ਗਈਆਂ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਸੀ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦਾ ਇਮਾਰਤ ਅੰਦਰ ਜਾਣਾ ਮੁਸ਼ਕਲ ਹੋ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਘਰ 'ਚ ਵਿਆਹ ਤੋਂ ਪਹਿਲਾਂ ਕਤਲ ਕੀਤੀ ਪਤਨੀ, ਡੋਲੀ ਤੋਰਨ ਦੀ ਥਾਂ ਮੌਤ ਦੇ ਮੂੰਹ 'ਚ ਪਹੁੰਚਾਈ 'ਧੀ'

PunjabKesari

ਫਿਲਹਾਲ ਮੌਕੇ 'ਤੇ ਪੁਲਸ ਵੀ ਪਹੁੰਚੀ ਹੋਈ ਹੈ ਅਤੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਿਲਹਾਲ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
 


 


author

Babita

Content Editor

Related News