ਚੰਡੀਗੜ੍ਹ : ਪੀ. ਜੀ. ਆਈ. ਬਾਹਰ ਧੂੰ-ਧੂੰ ਕਰਕੇ ਸੜੀ ''ਐਕਟਿਵਾ''

01/13/2020 1:33:39 PM

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਸਥਿਤ ਪੀ. ਜੀ. ਆਈ ਦੇ ਪੁਰਾਣੇ ਓ. ਪੀ. ਡੀ. ਗੇਟ ਬਾਹਰ ਬੀਤੀ ਦੇਰ ਰਾਤ ਐਕਟਿਵਾ ਨੂੰ ਅੱਗ ਲੱਗ ਗਈ, ਜਿਸ ਕਾਰਨ ਪੂਰੀ ਐਕਟਿਵਾ ਧੂੰ-ਧੂੰ ਕਰਕੇ ਸੜ ਗਈ। ਜਾਣਕਾਰੀ ਮੁਤਾਬਕ ਅਸ਼ਵਨੀ ਕੁਮਾਰ ਨਾਂ ਦੇ ਵਿਅਕਤੀ ਨੇ ਬੀਤੀ ਰਾਤ ਸੈਕਟਰ-4 ਦੇ ਪੈਟਰੋਲ ਪੰਪ ਤੋਂ ਪੈਟਰੋਲ ਪੁਆਇਆ ਅਤੇ ਪੀ. ਜੀ. ਆਈ. ਦੇ ਗੇਟ ਬਾਹਰੋਂ ਲੰਘਣ ਲੱਗਾ। ਉਸ ਸਮੇਂ ਉਸ ਦੀ ਐਕਟਿਵਾ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ।

ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਪੁੱਜੀ, ਉਸ ਸਮੇਂ ਤੱਕ ਐਕਟਿਵਾ ਪੂਰੀ ਤਰ੍ਹਾਂ ਸੜ ਚੁੱਕੀ ਸੀ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਫਿਲਹਾਲ ਐਕਟਿਵਾ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।


Babita

Content Editor

Related News