ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਅੱਗ

03/14/2018 6:09:01 AM

ਲੁਧਿਆਣਾ(ਅਨਿਲ)-ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਹੁਸੈਨਪੁਰਾ ਕੋਲ ਬੀਤੀ ਰਾਤ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਲੱਗੀ ਅੱਗ ਨਾਲ ਇਕ ਕਾਰ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਪੁੱਜੇ ਥਾਣਾ ਲਾਡੋਵਾਲ ਦੇ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਰਾਤ 2.30 ਵਜੇ ਸੂਚਨਾ ਮਿਲੀ ਕਿ ਹਾਈਵੇ 'ਤੇ ਇਕ ਕਾਰ ਨੂੰ ਅੱਗ ਲੱਗ ਗਈ ਹੈ। ਇਸ ਤੋਂ ਬਾਅਦ ਪੁਲਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਰ ਚਾਲਕ ਅੰਕੁਰ ਗੋਇਲ ਪੁੱਤਰ ਅਨਿਲ ਗੋਇਲ ਨਿਵਾਸੀ ਰੋਹਣੀ (ਦਿੱਲੀ) ਤੋਂ ਇਕੱਲਾ ਕਾਰ ਵਿਚ ਜੰਮੂ ਵੱਲ ਜਾ ਰਿਹਾ ਸੀ। ਹੁਸੈਨਪੁਰਾ ਨੇੜੇ ਸੜਕ ਵਿਚ ਬਣੇ ਡਿਵਾਈਡਰ ਨਾਲ ਉਸ ਦੀ ਕਾਰ ਦੀ ਟਕਰਾਅ ਗਈ। ਜਦੋਂ ਉਹ ਕਾਰ 'ਚੋਂ ਨਿਕਲਿਆ ਤਾਂ ਦੇਖਿਆ ਕਿ ਅਗਲੇ ਹਿੱਸੇ ਨੇ ਅੱਗ ਫੜ ਲਈ ਸੀ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਪੌਣੇ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ। ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ। ਪੁਲਸ ਕੇਸ ਦੀ ਜਾਂਚ ਕਰ ਰਹੀ ਹੈ।


Related News