ਸ਼ਾਰਟ ਸਰਕਟ ਨਾਲ ਚੈਂਬਰ ਨੂੰ ਲੱਗੀ ਅੱਗ
Wednesday, Nov 01, 2017 - 06:27 AM (IST)

ਫਤਿਹਗੜ੍ਹ ਸਾਹਿਬ(ਜ. ਬ.)- ਜ਼ਿਲਾ ਕਚਹਿਰੀ ਫਤਿਹਗੜ੍ਹ ਸਾਹਿਬ ਵਿਖੇ ਦੇਰ ਸ਼ਾਮ ਚੈਂਬਰ ਨੂੰ ਅੱਗ ਲੱਗਣ ਦਾ ਸਮਾਚਾਰ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਾਰ ਐਸੋਸੀਏਸ਼ਨ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਬੀ. ਐੱਮ. ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਪਲੈਕਸ 'ਚੋਂ ਫੋਨ ਆਇਆ ਕਿ ਚੈਂਬਰ 'ਚ ਅੱਗ ਲੱਗ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਸਾਬਕਾ ਪ੍ਰਧਾਨ ਪੀ. ਸੀ. ਜੋਸ਼ੀ ਅਤੇ ਆਪਣੇ ਸਾਥੀਆਂ ਨਾਲ ਮੌਕੇ 'ਤੇ ਪਹੁੰਚੇ ਅਤੇ ਅੱਗ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਤੁਰੰਤ ਫਾਇਰ ਬ੍ਰਿਗੇਡ ਦੇ ਫਾਇਰਮੈਨ ਮੌਕੇ 'ਤੇ ਪਹੁੰਚੇ ਅਤੇ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ। ਪ੍ਰਧਾਨ ਬੀ. ਐੱਮ. ਸਿੰਘ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਦੇ ਬਾਵਜੂਦ ਇਕ ਚੈਂਬਰ 'ਚ ਪਈ ਫੋਟੋਸਟੇਟ ਦੀ ਮਸ਼ੀਨ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਧਾਨ ਬੀ. ਐੱਮ. ਸਿੰਘ ਨੇ ਦੱਸਿਆ ਕਿ ਚੈਂਬਰ ਦੇ ਨਾਲ ਕੰਟੀਨ ਹੈ, ਜਿਸ 'ਚ ਸਿਲੰਡਰ ਤੇ ਹੋਰ ਸਾਮਾਨ ਹੈ, ਜਿਸ ਨਾਲ ਭਿਆਨ ਅੱਗ ਲੱਗ ਸਕਦੀ ਸੀ ਅਤੇ ਕੋਈ ਵੱਡਾ ਹਾਦਸਾ ਹੋ ਸਕਦਾ ਸੀ।