ਕਾਮੇਡੀਅਨ ਸੁਗੰਧਾ ਮਿਸ਼ਰਾ ਖ਼ਿਲਾਫ਼ FIR ਦਰਜ, ਵਿਆਹ ’ਚ ਕੋਰੋਨਾ ਗਾਈਡਲਾਈਨਜ਼ ਦੀ ਕੀਤੀ ਉਲੰਘਣਾ

05/06/2021 1:22:39 PM

ਫਗਵਾੜਾ (ਜਲੋਟਾ)– ਕਾਮੇਡੀਅਨ ਸੁਗੰਧਾ ਮਿਸ਼ਰਾ, ਜਿਸ ਨੇ ਕੁਝ ਦਿਨ ਪਹਿਲਾਂ ਵਿਆਹ ਕਰਵਾਇਆ ਸੀ, ਵਿਵਾਦਾਂ ’ਚ ਘਿਰ ਗਈ ਹੈ। ਵੀਰਵਾਰ ਨੂੰ ਫਗਵਾੜਾ ’ਚ ਉਸ ਖ਼ਿਲਾਫ਼ ਕੋਰੋਨਾ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਵਿਆਹ ਸਮਾਰੋਹ ’ਚ ਪਾਬੰਦੀ ਤੋਂ ਵੱਧ ਭੀੜ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਤੇ ਪੁਲਸ ਦੇ ਧਿਆਨ ’ਚ ਆਈ ਤਾਂ ਪੁਲਸ ਨੇ ਇਹ ਕਾਰਵਾਈ ਕੀਤੀ। ਸੁਗੰਧਾ ਤੋਂ ਇਲਾਵਾ ਸਬੰਧਤ ਹੋਟਲ ਦੇ ਪ੍ਰਬੰਧਨ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਇਸ ਟੀ. ਵੀ. ਅਦਾਕਾਰ ਨਾਲ ਭਿੜੀ ਕੰਗਨਾ ਦੀ ਭੈਣ, ਕਿਹਾ– ‘ਤੁਸੀਂ ਧਰਤੀ ’ਤੇ ਬੋਝ ਹੋ’

ਦੱਸ ਦੇਈਏ ਕਿ 9 ਦਿਨ ਪਹਿਲਾਂ ਕਾਮੇਡੀਅਨ ਤੇ ਪਲੇਅਬੈਕ ਗਾਇਕਾ ਸੁਗੰਧਾ ਮਿਸ਼ਰਾ ਦਾ ਵਿਆਹ ਕਾਮੇਡੀਅਨ ਡਾ. ਸੰਕੇਤ ਭੋਸਲੇ ਨਾਲ ਹੋਇਆ ਸੀ। ਇਹ ਸਮਾਰੋਹ 26 ਅਪ੍ਰੈਲ ਨੂੰ ਫਗਵਾੜਾ ਦੇ ਕਲੱਬ ਕਬਾਨਾ ਰਿਜ਼ੋਰਟ ਵਿਖੇ ਹੋਇਆ ਸੀ। ਵਿਆਹ ਤੋਂ ਇਕ ਦਿਨ ਪਹਿਲਾਂ ਪਹੁੰਚੇ ਬਾਰਾਤੀਆਂ ਨੂੰ ਪੂਰੇ 24 ਘੰਟਿਆਂ ਲਈ ਅਲੱਗ ਰਹਿਣਾ ਪਿਆ। ਜਦੋਂ ਵਿਆਹ ਦੀ ਤਾਰੀਖ਼ ਨਿਰਧਾਰਿਤ ਕੀਤੀ ਗਈ ਸੀ, ਉਦੋਂ ਸੁਗੰਧਾ ਦੀ ਮਾਂ ਸਵਿਤਾ ਨੇ ਕਿਹਾ ਸੀ ਕਿ ਪਹਿਲਾਂ ਵਿਆਹ ਦਸੰਬਰ ’ਚ ਹੋਣਾ ਸੀ ਪਰ ਕੋਰੋਨਾ ਕਾਰਨ ਵਿਆਹ ਦੀ ਤਾਰੀਖ਼ ਨੂੰ ਬਦਲਣਾ ਪਿਆ। ਪਰਿਵਾਰ ਦੀ ਕੋਸ਼ਿਸ਼ ਸੀ ਕਿ ਵਿਆਹ ਸਮਾਗਮ ਵੱਡਾ ਕੀਤਾ ਜਾਵੇ ਪਰ ਕੋਰੋਨਾ ਕਾਰਨ ਇਸ ਨੂੰ ਇਕ ਨਿੱਜੀ ਸਮਾਰੋਹ ਹੀ ਰੱਖਿਆ ਗਿਆ।

PunjabKesari

ਵਿਆਹ ਦੇ 9 ਦਿਨਾਂ ਬਾਅਦ ਹੁਣ ਸੁਗੰਧਾ ਖ਼ਿਲਾਫ਼ ਥਾਣਾ ਸਦਰ, ਫਗਵਾੜਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਜੇ ਅਸੀਂ ਪੁਲਸ ਦੀ ਕਾਰਵਾਈ ’ਤੇ ਨਜ਼ਰ ਮਾਰੀਏ ਤਾਂ ਸੁਗੰਧਾ ਤੇ ਉਸ ਦੇ ਪਰਿਵਾਰ ਦਾ ਇਹ ਦਾਅਵਾ, ਸਿਰਫ ਦਾਅਵਾ ਹੀ ਸਾਬਿਤ ਹੋਇਆ। ਐੱਫ. ਆਈ. ਆਰ. ਮੁਤਾਬਕ ਇਸ ਵਿਆਹ ਸਮਾਰੋਹ ’ਚ 100 ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿਸ ਨੂੰ ਪ੍ਰਾਈਵੇਟ ਕਿਹਾ ਜਾਂਦਾ ਹੈ, ਜਦਕਿ ਸਰਕਾਰ ਵਲੋਂ 40 ਤੋਂ ਵੱਧ ਲੋਕ ਇਕੱਠੇ ਕਰਨ ’ਤੇ ਪਾਬੰਦੀ ਸੀ।

ਏ. ਐੱਸ. ਆਈ. ਰਘੁਵੀਰ ਨੇ ਦੱਸਿਆ ਕਿ ਸੁਗੰਧਾ ਮਿਸ਼ਰਾ, ਲਾੜੇ ਤੇ ਹੋਟਲ ਪ੍ਰਬੰਧਕਾਂ ਨੂੰ ਜੀ. ਟੀ. ਰੋਡ ’ਤੇ ਹੋਟਲ ਪ੍ਰਬੰਧਕਾਂ ’ਤੇ ਇਕ ਵਿਆਹ ਸਮਾਗਮ ’ਚ ਭੀੜ ਇਕੱਠੀ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News