ਕੁੱਟਮਾਰ ਕਰਨ ਵਾਲੇ ਭਰਾ-ਭਰਜਾਈ ਸਣੇ 5 ਖ਼ਿਲਾਫ਼ ਮਾਮਲਾ ਦਰਜ

Wednesday, Nov 27, 2024 - 05:12 PM (IST)

ਕੁੱਟਮਾਰ ਕਰਨ ਵਾਲੇ ਭਰਾ-ਭਰਜਾਈ ਸਣੇ 5 ਖ਼ਿਲਾਫ਼ ਮਾਮਲਾ ਦਰਜ

ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਦੀ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਦੀ ਕੁੱਟਮਾਰ ਕਰਨ ਵਾਲੇ ਉਸ ਦੇ ਭਰਾ ਅਤੇ ਭਰਜਾਈ ਸਮੇਤ 5 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੰਦੀਪ ਸਿੰਘ ਵਾਸੀ ਪਿੰਡ ਨੂਰਸ਼ਾਹ ਉਰਫ਼ ਵੱਲੇਸ਼ਾਹ ਉਤਾੜ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ। ਉਹ ਅਤੇ ਉਸ ਦਾ ਭਰਾ ਇਕ ਘਰ ’ਚ ਰਹਿੰਦੇ ਹਨ। 8 ਸਤੰਬਰ ਨੂੰ ਉਹ, ਉਸ ਦੀ ਮਾਤਾ ਅਮਰੋ ਬਾਈ ਅਤੇ ਉਸ ਦੀ ਪਤਨੀ ਕਾਜਲ ਘਰ ’ਚ ਮੌਜੂਦ ਸਨ।

ਮੁੱਦਈ ਦੇ ਭਰਾ ਰਾਜ ਸਿੰਘ ਨੇ 8 ਸਤੰਬਰ ਨੂੰ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਭਰਾ ਕਹਿਣ ਲੱਗਾ ਕਿ ਇਹ ਘਰ ਮੇਰਾ ਹੈ ਅਤੇ ਤੁਸੀਂ ਬਾਹਰ ਨਿਕਲ ਜਾਓ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇੰਨੇ ’ਚ ਮੁੱਦਈ ਦੇ ਭਰਾ ਰਾਜ ਸਿੰਘ, ਉਸ ਦੇ ਪੁੱਤਰ ਹਰਬੰਸ ਸਿੰਘ, ਉਸ ਦੀ ਭਰਜਾਈ ਵੀਨਾ ਰਾਣੀ, ਉਸ ਦੇ ਸਾਲੇ ਬੱਬੂ ਸਿੰਘ ਵਾਸੀ ਪਿੰਡ ਘੁਬਾਇਆ ਅਤੇ ਬੱਬੂ ਸਿੰਘ ਵਾਸੀ ਪਿੰਡ ਸੁਰੇਸ਼ ਵਾਲਾ ਨੇ ਉਸ ਦੀ ਕੁੱਟਮਾਰ ਕੀਤੀ। ਪੁਲਸ ਨੇ ਬਿਆਨ ਦੇ ਆਧਾਰ ’ਤੇ ਉਪਰੋਕਤ ਲੋਕਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News