ਵਿਦਿਆਰਥੀ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ’ਚ 3 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

Tuesday, Aug 20, 2024 - 05:14 PM (IST)

ਅਬੋਹਰ (ਸੁਨੀਲ) : ਇੱਥੇ ਨਗਰ ਥਾਣਾ ਨੰਬਰ-2 ਪੁਲਸ ਨੇ ਸਕੂਲੀ ਵਿਦਿਆਰਥੀ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ’ਚ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਹੰਸਰਾਜ ਕਰ ਰਹੇ ਹਨ।

ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਨੰਬਰ-2 ਦੀ ਇੰਚਾਰਜ ਪ੍ਰੋਮਿਲਾ ਸਿੱਧੂ ਨੇ ਦੱਸਿਆ ਕਿ ਨਿਊ ਸੂਰਜ ਨਗਰੀ ਨਿਵਾਸੀ ਅਤੇ ਸਕੂਲ ਦੇ ਵਿਦਿਆਰਥੀ ਸ਼ੁਭਮ ਜੁਨੇਜਾ ਪੁੱਤਰ ਪਵਨ ਕੁਮਾਰ ਨੇ ਪੁਲਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ 7 ਅਗਸਤ ਬੁੱਧਵਾਰ ਨੂੰ ਦੁਪਹਿਰ 2 ਵਜੇ ਜਦੋਂ ਉਹ ਸਕੂਲ ਦੇ ਬਾਹਰ ਖੜ੍ਹਾ ਸੀ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ 3 ਨਕਾਬਪੋਸ਼ ਨੌਜਵਾਨਾਂ ’ਚੋਂ 2 ਨੇ ਉਸ ’ਤੇ ਹਮਲਾ ਕਰ ਦਿੱਤਾ, ਜਦਕਿ ਤੀਜਾ ਨੌਜਵਾਨ ਉਸ ਦੀ ਵੀਡੀਓ ਬਣਾਉਂਦਾ ਰਿਹਾ।

ਸ਼ੁਭਮ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ। ਮੌਕੇ ’ਤੇ ਲੱਗੇ ਸੀ. ਸੀ. ਟੀ.ਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਢਾਣੀ ਸੁੱਚਾ ਸਿੰਘ ਬਹਾਵਲਵਾਸੀ ਵਾਸੀ ਸ਼ੁਭਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ, ਗੁਰਜੀਤ ਸਿੰਘ ਪੁੱਤਰ ਅਜੈਬ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਕੱਟਿਆਂਵਾਲੀ ਖ਼ਿਲਾਫ਼ ਥਾਣਾ ਨੰਬਰ-2 ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


Babita

Content Editor

Related News