ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ, 5 ਖ਼ਿਲਾਫ਼ ਮਾਮਲਾ ਦਰਜ

Saturday, Aug 17, 2024 - 01:33 PM (IST)

ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ, 5 ਖ਼ਿਲਾਫ਼ ਮਾਮਲਾ ਦਰਜ

ਗੁਰੂਹਰਸਹਾਏ (ਸੁਨੀਲ ਵਿੱਕੀ) : ਪਿੰਡ ਮੋਹਣ ਕੇ ਉਤਾੜ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ ਕਰਨ, ਪੁਲਸ ਮੁਲਾਜ਼ਮ ਦੀ ਵਰਦੀ ਫਾੜ੍ਹਨ ਅਤੇ ਪੁਲਸ ਦੀ ਹਿਰਾਸਤ ਵਿਚੋਂ ਮੁਲਜ਼ਮ ਨੂੰ ਛੁਡਵਾ ਕੇ ਭਜਾ ਦੇਣ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 15 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਗੁਰੂਹਰਸਹਾਏ ਦੇ ਸਹਾਇਕ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਵਲੰਟੀਅਰ ਮਨਜਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਸੋਹਣਗੜ੍ਹ ਰੱਤੇਵਾਲਾ ਨੇ ਦੱਸਿਆ ਕਿ ਉਹ ਮੁਲਜ਼ਮ ਵਿਸ਼ਵਜੀਤ ਸਿੰਘ ਉਰਫ਼ ਵਿੱਕੀ ਪੁੱਤਰ ਕੁਲਵੰਤ ਸਿੰਘ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰਨ ਲਈ ਸਾਥੀ ਕਰਮਚਾਰੀਆਂ ਗਿਆ ਸੀ।

ਜਦ ਉਨ੍ਹਾਂ ਮੁਲਜ਼ਮ ਨੂੰ ਕਾਬੂ ਕਰ ਕੇ ਮੋਟਰਸਾਈਕਲ ’ਤੇ ਬਿਠਾਇਆ ਤਾਂ ਮੁਲਜ਼ਮ ਕੇਵਲ ਸਿੰਘ ਪੁੱਤਰ ਜੰਗੀਰ ਸਿੰਘ, ਸ਼ੰਟੀ ਪੁੱਤਰ ਜੰਗੀਰ ਸਿੰਘ, ਕੁੰਦਨ ਸਿੰਘ ਪੁੱਤਰ ਜੰਗੀਰ ਸਿੰਘ, ਨੀਸ਼ਾ ਪੁੱਤਰੀ ਕੇਵਲ ਸਿੰਘ, ਮੋਨਿਕਾ ਪਤਨੀ ਵਿੱਕੀ, ਰਚਨਾ ਪਤਨੀ ਕ੍ਰਿਸ਼ਨ ਅਤੇ ਗੁਰਜੀਤ ਕੌਰ ਪਤਨੀ ਕੇਵਲ ਸਿੰਘ ਵਾਸੀ ਮੋਹਣਕੇ ਉਤਾੜ ਅਤੇ 7 ਅਣਪਛਾਤੇ ਲੋਕਾਂ ਨੇ ਮਿਲ ਕੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ।

ਇਸ ਦੇ ਬਾਅਦ ਮੁਲਜ਼ਮਾਂ ਨੇ ਉਸ ਦੀ ਵਰਦੀ ਫਾੜ੍ਹ ਦਿੱਤੀ ਅਤੇ ਮੁਲਜ਼ਮ ਵਿਕਰਮਜੀਤ ਸਿੰਘ ਨੂੰ ਪੁਲਸ ਹਿਰਾਸਤ ਵਿਚੋਂ ਛੁਡਵਾ ਕੇ ਪੁਲਸ ਡਿਊਟੀ ’ਚ ਵਿਘਨ ਪਾਇਆ। ਪੁਲਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News