ਰਿਸ਼ਤੇਦਾਰ ਦੇ ਨਾਂ ’ਤੇ 5 ਲੱਖ ਦੀ ਠੱਗੀ, ਇਕ ਨਾਮਜ਼ਦ

Thursday, May 23, 2024 - 02:31 PM (IST)

ਰਿਸ਼ਤੇਦਾਰ ਦੇ ਨਾਂ ’ਤੇ 5 ਲੱਖ ਦੀ ਠੱਗੀ, ਇਕ ਨਾਮਜ਼ਦ

ਬਠਿੰਡਾ (ਸੁਖਵਿੰਦਰ) : ਰਿਸ਼ਤੇਦਾਰ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਥਰਮਲ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਰਮ ਸਿੰਘ ਵਾਸੀ ਕੋਠੇ ਕਾਮੇਕੇ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।

ਉਸ ਨੇ ਦੱਸਿਆ ਕਿ ਉਸ ਨੂੰ ਮੁਲਜ਼ਮ ਵਿੱਕੀ ਕੁਮਾਰ ਵਾਸੀ ਪਮਰਾਮ ਬਿਹਾਰ ਨੇ ਉਸ ਦੇ ਰਿਸ਼ਤੇਦਾਰ ਦੇ ਨਾਂ ’ਤੇ ਉਸ ਪਾਸੋਂ ਵੱਖ-ਵੱਖ ਖਾਤਿਆਂ ’ਚ 5 ਲੱਖ ਰੁਪਏ ਪਵਾ ਲਏ। ਬਾਅਦ ’ਚ ਜਦੋਂ ਉਸ ਵੱਲੋਂ ਪੜਤਾਲ ਕੀਤੀ ਤਾਂ ਉਕਤ ਮੁਲਜ਼ਮ ਠੱਗ ਸਨ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


author

Babita

Content Editor

Related News