ਚਾਕੂ ਦਿਖਾ ਕੇ ਜਬਰ-ਜ਼ਿਨਾਹ ਕਰਨ ਵਾਲਾ ਮੁਲਜ਼ਮ ਕਾਬੂ
Wednesday, May 10, 2023 - 01:58 PM (IST)
ਚੰਡੀਗੜ੍ਹ (ਸੁਸ਼ੀਲ) : ਕੋਠੀ ਮਾਲਕਣ ਦੀ ਧੀ ਨੂੰ ਚਾਕੂ ਦਿਖਾ ਕੇ ਜਬਰ-ਜ਼ਿਨਾਹ ਕਰਨ ਵਾਲੇ ਫ਼ਰਾਰ ਮੁਲਜ਼ਮ ਨੂੰ ਸੈਕਟਰ-34 ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਉੱਤਰਾਖੰਡ ਨਿਵਾਸੀ ਵਰੁਣ ਵਜੋਂ ਹੋਈ। ਸੈਕਟਰ-34 ਥਾਣਾ ਪੁਲਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ।
ਪੁਲਸ ਨੇ ਦੱਸਿਆ ਕਿ ਮੁਲਜ਼ਮ ਵਰੁਣ ਥਾਣਾ ਖੇਤਰ ਸਥਿਤ ਕੋਠੀ ਵਿਚ ਨੌਕਰੀ ਕਰਦਾ ਸੀ। ਮੁਲਜ਼ਮ ਕੋਠੀ ਮਾਲਕਣ ਦੀ ਧੀ ਨੂੰ ਚਾਕੂ ਦਿਖਾ ਕੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਾ ਸੀ। ਲੜਕੀ ਨੇ ਹੌਂਸਲਾ ਕਰ ਕੇ ਮਾਮਲੇ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਪਰਿਵਾਰ ਦੀ ਸ਼ਿਕਾਇਤ ’ਤੇ ਸੈਕਟਰ-34 ਥਾਣਾ ਪੁਲਸ ਨੇ ਵਰੁਣ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਸੀ।