ਨਾਬਾਲਗ ਨੂੰ ਵਿਆਹ ਕਰਾਉਣ ਦੇ ਸੁਫ਼ਨੇ ਦਿਖਾ ਬਣਾਉਂਦਾ ਰਿਹਾ ਸਰੀਰਕ ਸਬੰਧ, ਮਾਮਲਾ ਦਰਜ

Saturday, May 06, 2023 - 12:48 PM (IST)

ਨਾਬਾਲਗ ਨੂੰ ਵਿਆਹ ਕਰਾਉਣ ਦੇ ਸੁਫ਼ਨੇ ਦਿਖਾ ਬਣਾਉਂਦਾ ਰਿਹਾ ਸਰੀਰਕ ਸਬੰਧ, ਮਾਮਲਾ ਦਰਜ

ਲੁਧਿਆਣਾ (ਰਿਸ਼ੀ) : 13 ਸਾਲ ਦੀ ਨਾਬਾਲਗ ਕੁੜੀ ਨੂੰ ਵਿਆਹ ਕਰਵਾਉਣ ਦੇ ਸੁਫ਼ਨੇ ਦਿਖਾ ਕੇ ਸਰੀਰਕ ਸਬੰਧ ਬਣਾਉਣ ਵਾਲੇ ਮੁਲਜ਼ਮ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੇ ਜਬਰ-ਜ਼ਿਨਾਹ ਅਤੇ ਪੋਸਕੋ ਐਕਟ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਜਨਤਾ ਨਗਰ ਦੇ ਰਹਿਣ ਵਾਲੇ ਕ੍ਰਿਸ਼ਨਾ ਪ੍ਰਸਾਦ ਵਜੋਂ ਹੋਈ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਿਤਾ ਨੇ ਦੱਸਿਆ ਕਿ ਬੀਤੀ 27 ਅਪ੍ਰੈਲ ਦੁਪਹਿਰ 3 ਵਜੇ ਧੀ ਨੂੰ ਘਰੋਂ ਬਿਨਾਂ ਦੱਸੇ ਕਿਤੇ ਚਲੀ ਗਈ। ਬਾਅਦ ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਮੁਲਜ਼ਮ ਉਸ ਨੂੰ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਕਿਤੇ ਲੈ ਗਿਆ। ਕੁੱਝ ਦਿਨਾਂ ਬਾਅਦ ਧੀ ਮਿਲਰਗੰਜ ਇਲਾਕੇ ਤੋਂ ਉਨ੍ਹਾਂ ਨੂੰ ਮਿਲ ਗਈ, ਜਿਸ ਨੇ ਦੱਸਿਆ ਕਿ ਮੁਲਜ਼ਮ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਸੀ, ਜਿਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕੀਤਾ।


author

Babita

Content Editor

Related News