ਪੰਜਾਬੀ ਗਾਇਕ ਸਤਵਿੰਦਰ ਬੁੱਗਾ ਖ਼ਿਲਾਫ਼ FIR ਦਰਜ, ਧੱਕਾ ਲੱਗਣ ਕਾਰਨ ਭਰਜਾਈ ਦੀ ਹੋਈ ਸੀ ਮੌਤ (ਵੀਡੀਓ)
Sunday, Jan 14, 2024 - 05:01 AM (IST)
ਫ਼ਤਿਹਗੜ੍ਹ ਸਾਹਿਬ: ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਉਸ ਦਾ ਆਪਣੇ ਭਰਾ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ਦੌਰਾਨ ਧੱਕਾ ਲੱਗਣ ਮਗਰੋਂ ਬੁੱਗਾ ਦੀ ਭਰਜਾਈ 23 ਦਸੰਬਰ 2023 ਨੂੰ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਉਸ ਦੇ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਫ.ਆਈ.ਆਰ. ਵਿਚ ਬੁੱਗਾ ਦੇ ਸਾਥੀ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਂ ਵੀ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਠਜੋੜ ਨੂੰ ਲੈ ਕੇ 'ਆਪ' ਤੇ ਕਾਂਗਰਸ 'ਚ ਬਣੀ ਸਹਿਮਤੀ! ਸੀਨੀਅਰ ਲੀਡਰਾਂ ਨੇ ਕੀਤੀ ਸੀਟ ਸ਼ੇਅਰਿੰਗ 'ਤੇ ਚਰਚਾ
ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਸਿੰਘ ਭੋਲਾ ਨੇ ਦੋਸ਼ ਲਾਇਆ ਸੀ ਕਿ ਲੜਾਈ ਦੌਰਾਨ ਸਤਵਿੰਦਰ ਨੇ ਉਸ ਦੀ ਪਤਨੀ ਅਮਰਜੀਤ ਕੌਰ ਨਾਲ ਧੱਕਾ-ਮੁੱਕੀ ਕੀਤੀ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਅਮਰਜੀਤ ਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਤੋਂ ਸੈਕਟਰ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਮਰਜੀਤ ਦੀ ਮੌਤ ਤੋਂ ਬਾਅਦ ਪਤੀ ਦਵਿੰਦਰ ਨੇ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਸਤਵਿੰਦਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ।
ਇਨ੍ਹਾਂ ਧਾਰਾਵਾਂ ਤਹਿਤ ਹੋਈ FIR
ਪੰਜਾਬੀ ਗਾਇਕ ਦੇ ਭਰਾ ਦੀ ਸ਼ਿਕਾਇਤ ਮਗਰੋਂ ਫ਼ਤਹਿਗੜ੍ਹ ਸਾਹਿਬ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 304, 323 (ਕੁੱਟਮਾਰ), 341 (ਸੜਕ ਨੂੰ ਘੇਰਨਾ), 506 (ਅਪਰਾਧਿਕ ਧਮਕੀ) ਅਤੇ 34 ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਧਾਰਾ 304 ਗੈਰ-ਜ਼ਮਾਨਤੀ ਧਾਰਾ ਹੈ। ਐੱਫ.ਆਈ.ਆਰ. ਵਿਚ ਬੁੱਗਾ ਦੇ ਨਾਲ-ਨਾਲ ਉਸ ਦੇ ਸਾਥੀ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਂ ਵੀ ਦਰਜ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ?
ਪਿੰਡ ਮੁਕਾਰੋਪੁਰ ਦੇ ਵਸਨੀਕ ਦਵਿੰਦਰ ਸਿੰਘ ਭੋਲਾ ਨੇ ਸ਼ਿਕਾਇਤ ‘ਚ ਕਿਹਾ ਕਿ ਉਸ ਦੇ ਭਰਾ ਸਤਵਿੰਦਰ ਬੁੱਗਾ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। 23 ਦਸੰਬਰ ਨੂੰ ਉਹ ਆਪਣੇ ਖੇਤਾਂ ਵਿਚ ਗਿਆ ਜਿੱਥੇ ਸਤਵਿੰਦਰ ਆਪਣੇ ਸਾਥੀਆਂ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਸਮੇਤ ਪਹਿਲਾਂ ਹੀ ਮੌਜੂਦ ਸੀ। ਤਿੰਨਾਂ ਨੇ ਉਸ ਨੂੰ ਘੇਰ ਲਿਆ ਤੇ ਜਦੋਂ ਉਹ ਵੀਡੀਓ ਬਣਾਉਣ ਲੱਗਾ ਤਾਂ ਉਨ੍ਹਾਂ ਉਸ ਦਾ ਮੋਬਾਈਲ ਖੋਹ ਲਿਆ।
ਤਿੰਨਾਂ ਨੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਬੇਰਹਿਮੀ ਨਾਲ ਕੁੱਟਿਆ। ਬੁੱਗਾ ਨੇ ਉਸ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦਾ ਸਾਹ ਰੁਕਣ ਲੱਗਾ ਤਾਂ ਤਿੰਨੋਂ ਉਸ ਨੂੰ ਛੱਡ ਕੇ ਮੋਟਰ ‘ਤੇ ਚਲੇ ਗਏ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਕਾਰ ਤੱਕ ਪਹੁੰਚਿਆ। ਸਤਵਿੰਦਰ ਤੇ ਹਰਵਿੰਦਰ ਉੱਥੇ ਆਏ, ਖਿੜਕੀ ਫੜ ਕੇ ਕਾਰ ਦੀਆਂ ਚਾਬੀਆਂ ਕੱਢ ਲਈਆਂ। ਫਿਰ ਉਸ ਦੇ ਨੌਕਰ ਸੁਸ਼ੀਲ ਨੇ ਘਰ ਜਾ ਕੇ ਆਪਣੀ ਪਤਨੀ ਅਮਰਜੀਤ ਕੌਰ ਨੂੰ ਘਟਨਾ ਦੀ ਸੂਚਨਾ ਦਿੱਤੀ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦੇ ਹੱਕ 'ਚ ਨਿੱਤਰੇ ਰਵਨੀਤ ਸਿੰਘ ਬਿੱਟੂ, ਸੁਖਬੀਰ ਬਾਦਲ ਨੂੰ ਪਾਈ ਝਾੜ
ਸੂਚਨਾ ਮਿਲਦੇ ਹੀ ਉਸ ਦੀ ਪਤਨੀ ਖੇਤਾਂ ਵਿਚ ਪਹੁੰਚੀ। ਸਤਵਿੰਦਰ ਬੁੱਗਾ ਨੇ ਭਰਾ ਦੀ ਪਤਨੀ ਅਮਰਜੀਤ ਦੀ ਬਾਂਹ ਫੜ ਕੇ ਉਸ ਨੂੰ ਧੱਕਾ ਦਿੱਤਾ। ਉਹ ਜ਼ਮੀਨ ‘ਤੇ ਡਿੱਗ ਗਈ। ਅਮਰਜੀਤ ਦੇ ਸਿਰ ‘ਤੇ ਸੱਟ ਲੱਗੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਜਦੋਂ ਉਸ ਨੇ ਹੱਥ-ਪੈਰ ਰਗੜੇ ਤਾਂ ਉਸ ਨੂੰ ਹੋਸ਼ ਆ ਗਿਆ। ਫਿਰ ਅਮਰਜੀਤ ਦੀ ਸਿਹਤ ਵਿਗੜ ਗਈ। ਪਹਿਲਾਂ ਉਹ ਉਸ ਨੂੰ ਖੇੜਾ ਸਿਵਲ ਹਸਪਤਾਲ ਲੈ ਗਿਆ। ਉੱਥੋਂ ਉਸ ਨੂੰ ਫ਼ਤਿਹਗੜ੍ਹ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਵੀ ਉਸ ਦੀ ਦੀ ਸਿਹਤ ਵਿਚ ਸੁਧਾਰ ਨਹੀਂ ਹੋਇਆ ਅਤੇ ਚੰਡੀਗੜ੍ਹ ਵਿਖੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8