ਨਿਵੇਸ਼ ਦੇ ਨਾਂ ’ਤੇ ਸਾਢੇ 5 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ

Monday, Aug 05, 2024 - 10:54 AM (IST)

ਨਿਵੇਸ਼ ਦੇ ਨਾਂ ’ਤੇ ਸਾਢੇ 5 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ) : ਨਿਵੇਸ਼ ਦੇ ਨਾਂ ’ਤੇ 5 ਲੱਖ 50 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-38 ਨਿਵਾਸੀ ਕਰਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮਈ ’ਚ ਆਨਲਾਈਨ ਨਿਵੇਸ਼ ਸਬੰਧੀ ਵਟਸਐਪ ’ਤੇ ਕਾਲ ਆਈ ਸੀ। ਉਸ ਨੂੰ ਗਰੁੱਪ ’ਚ ਸ਼ਾਮਲ ਕੀਤਾ ਗਿਆ ਅਤੇ ਨਿਵੇਸ਼ ਬਾਰੇ ਜਾਣਕਾਰੀ ਦਿੱਤੀ ਗਈ।

ਉਸ ਨੂੰ ਇਕ ਕਾਲ ਆਈ ਤੇ ਨਿਵੇਸ਼ ਕਰਨ ਲਈ ਕਿਹਾ ਗਿਆ। 14 ਮਈ ਤੋਂ 4 ਜੂਨ ਤੱਕ 5 ਲੱਖ 50 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ। ਇਸ ਤੋਂ ਬਾਅਦ ਠੱਗਾਂ ਨੇ ਫੋਨ ਨਹੀਂ ਚੁੱਕਿਆ। ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ਤੋਂ ਬਾਅਦ ਉਸ ਨੇ ਸਾਈਬਰ ਸੈੱਲ ਨੂੰ ਸ਼ਿਕਾਇਤ ਦਰਜ ਕਰਵਾਈ। ਸਾਈਬਰ ਸੈੱਲ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News