ਨਾੜ ਨੂੰ ਲਾਈ ਅੱਗ ਨਾਲ ਗੰਨੇ ਦੀ ਫ਼ਸਲ ਸੜੀ, ਕਿਸਾਨ ਨਾਮਜ਼ਦ
Tuesday, May 24, 2022 - 12:16 PM (IST)

ਖਰੜ (ਸ਼ਸ਼ੀ) : ਘੜੂੰਆਂ ਪੁਲਸ ਨੇ ਬਲਵਿੰਦਰ ਸਿੰਘ ਵਾਸੀ ਸਿੱਲ ਦੇ ਖੇਤਾਂ 'ਚ ਅੱਗ ਲੱਗ ਕੇ ਗੰਨੇ ਦੀ ਖੜ੍ਹੀ ਫ਼ਸਲ ਸੜਨ ’ਤੇ ਰਜਿੰਦਰ ਸਿੰਘ ਨਾਂ ਦੇ ਕਿਸਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨੀਂ ਰਜਿੰਦਰ ਸਿੰਘ ਨੇ ਆਪਣੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲਾਈ ਸੀ ਅਤੇ ਸ਼ਿਕਾਇਕਰਤਾ ਦੇ ਖੇਤ ਉਸ ਦੇ ਨਾਲ ਲੱਗਦੇ ਹਨ। ਅਚਾਨਕ ਅੱਗ ਭੜਕ ਗਈ ਅਤੇ ਉਸ ਦੇ ਖੇਤਾਂ ਵਿਚ ਫੈਲ ਗਈ। ਇਸ ਅੱਗ ਨਾਲ ਉਸ ਦੇ ਖੇਤਾਂ ਵਿਚ ਖੜ੍ਹਾ ਗੰਨਾ ਸੜ ਗਿਆ। ਉੱਥੇ ਖੜ੍ਹੇ 40 ਦਰੱਖਤ ਅਤੇ ਫਲਾਂ ਦੇ 6 ਬੂਟੇ ਵੀ ਸੜ ਗਏ।