''ਜਗਬਾਣੀ'' ਦੀ ਖਬਰ ਦਾ ਅਸਰ, ਚੋਣ ਜ਼ਾਬਤੇ ਦੀ ਉਲੰਘਣਾ ''ਤੇ ਮਾਮਲਾ ਦਰਜ
Monday, Mar 25, 2019 - 03:46 PM (IST)

ਫਤਿਹਗੜ੍ਹ ਸਾਹਿਬ : ਖੰਨਾ ਦੇ ਨਜ਼ਦੀਕੀ ਪਿੰਡ ਭਾਦਲਾ ਉੱਚਾ 'ਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ 'ਜਗਬਾਣੀ' ਵਲੋਂ ਖਬਰ ਦਿਖਾਏ ਜਾਣ 'ਤੇ ਇਸ ਮਾਮਲੇ ਦੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਭਾਦਲਾ ਉੱਚਾ 'ਚ ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਵੀ ਸਾਬਕਾ ਕਾਂਗਰਸੀ ਸਰਪੰਚ ਦੇ ਪਤੀ ਵਲੋਂ ਗੁਰਦੁਆਰਾ ਸਾਹਿਬ 'ਚ ਰਾਸ਼ਨ ਦੇ ਸਮਾਰਟ ਕਾਰਡਾਂ ਦੇ ਫਾਰਮ ਭਰੇ ਜਾ ਰਹੇ ਸਨ, ਜਿਸ ਤੋਂ ਬਾਅਦ ਸਾਬਕਾ ਸਰਪੰਚ ਦੇ ਪਤੀ ਖਿਲਾਫ ਸਦਰ ਥਾਣੇ 'ਚ ਫੂਡ ਸਪਲਾਈ ਅਧਿਕਾਰੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਖਬਰ 'ਜਗਬਾਣੀ' ਵਲੋਂ 22 ਮਾਰਚ ਨੂੰ ਦਿਖਾਈ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ 'ਚ ਆਉਂਦੇ ਹੋਏ ਸਾਬਕਾ ਸਰਪੰਚ ਦੇ ਪਤੀ ਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।