ਘਰ ''ਚ ਦਾਖ਼ਲ ਹੋ ਕੇ ਵਿਅਕਤੀ ''ਤੇ ਕਿਰਪਾਨਾਂ ਨਾਲ ਹਮਲਾ, 5 ਖ਼ਿਲਾਫ਼ ਕੇਸ ਦਰਜ

Wednesday, Mar 16, 2022 - 11:50 AM (IST)

ਘਰ ''ਚ ਦਾਖ਼ਲ ਹੋ ਕੇ ਵਿਅਕਤੀ ''ਤੇ ਕਿਰਪਾਨਾਂ ਨਾਲ ਹਮਲਾ, 5 ਖ਼ਿਲਾਫ਼ ਕੇਸ ਦਰਜ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਘਰ ’ਚ ਦਾਖ਼ਲ ਹੋ ਕੇ ਇਕ ਵਿਅਕਤੀ ’ਤੇ ਕਿਰਪਾਨਾਂ ਨਾਲ ਹਮਲਾ ਕਰਨ ’ਤੇ ਪੁਲਸ ਨੇ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਹੈ ਅਤੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਬਰਨਾਲਾ ਦੇ ਪੁਲਸ ਅਧਿਕਾਰੀ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਬਲਵਿੰਦਰ ਸਿੰਘ ਵਾਸੀ ਚੀਮਾ ਨੇ ਬਿਆਨ ਦਰਜ ਕਰਵਾਏ ਕਿ ਮੈਂ 13 ਮਾਰਚ ਨੂੰ ਆਪਣੇ ਘਰ ’ਚ ਇਕੱਲਾ ਸੀ, ਦਰਵਾਜ਼ਾ ਖੜਕਿਆ ਅਤੇ ਜਦੋਂ ਮੈਂ ਗੇਟ ਖੋਲ੍ਹਿਆ ਤਾਂ ਪੰਜ ਅਣਪਛਾਤੇ ਵਿਅਕਤੀ ਜੋ ਕਿ ਇਕ ਕਾਰ ’ਚ ਆਏ ਸਨ, ਗੇਟ ਦੇ ਬਾਹਰ ਖੜ੍ਹੇ ਸਨ, ਉਨ੍ਹਾਂ ’ਚੋਂ ਦੋ ਵਿਅਕਤੀ ਜ਼ਬਰਦਸਤੀ ਧੱਕੇ ਨਾਲ ਘਰ ’ਚ ਦਾਖ਼ਲ ਹੋ ਗਏ, ਜਿਨ੍ਹਾਂ ਨੇ ਕਿਰਪਾਨਾਂ ਫੜ੍ਹੀਆਂ ਹੋਈਆਂ ਸਨ।

ਮੇਰੇ ਉੱਪਰ ਉਨ੍ਹਾਂ ਨੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਬਲਰਾਜ ਸਿੰਘ ਵਾਸੀ ਜਗਰਾਓਂ ਹਾਲ ਆਬਾਦ ਇੰਗਲੈਂਡ, ਰਾਜਾ ਸਿੰਘ ਕਬੱਡੀ ਖਿਡਾਰੀ ਰਾਏਸਰ ਅਤੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News