ਘਰ ''ਚ ਦਾਖ਼ਲ ਹੋ ਕੇ ਪਤੀ-ਪਤਨੀ ਦੀ ਕੁੱਟਮਾਰ ਦੇ ਦੋਸ਼ ਹੇਠ 3 ਲੋਕਾਂ ਖ਼ਿਲਾਫ਼ ਕੇਸ ਦਰਜ

Thursday, Apr 21, 2022 - 05:06 PM (IST)

ਘਰ ''ਚ ਦਾਖ਼ਲ ਹੋ ਕੇ ਪਤੀ-ਪਤਨੀ ਦੀ ਕੁੱਟਮਾਰ ਦੇ ਦੋਸ਼ ਹੇਠ 3 ਲੋਕਾਂ ਖ਼ਿਲਾਫ਼ ਕੇਸ ਦਰਜ

ਨਾਭਾ (ਜੈਨ) : ਘਰ ’ਚ ਦਾਖ਼ਲ ਹੋ ਕੇ ਪਤੀ-ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਕਕਰਾਲਾ ਦੇ ਤਰਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਰਮਨਦੀਪ ਸਿੰਘ ਪੁੱਤਰ ਬਲਵੰਤ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਵਾਸੀ ਮਾਨਾਵਾਲਾ ਅਤੇ ਨਿਰਮਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਕਰਾਲਾ ਪਿੰਡ ਨੇ ਦੁਪਹਿਰ ਸਮੇਂ ਉਸ ਦੇ ਘਰ ’ਚ ਦਾਖ਼ਲ ਹੋ ਕੇ ਉਸ ਨੂੰ ਅਤੇ ਪਤਨੀ ਗੁਰਪ੍ਰੀਤ ਕੌਰ ਦੀ ਕੁੱਟਮਾਰ ਕੀਤੀ। ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਘਰੇਲੂ ਤਕਰਾਰਬਾਜ਼ੀ ਦੀ ਰੰਜਿਸ਼ ਕਾਰਨ ਝਗੜਾ ਹੋਇਆ। ਐੱਸ. ਐੱਚ. ਓ. ਥਾਣਾ ਸਦਰ ਨੇ ਦੱਸਿਆ ਕਿ ਧਾਰਾ 323, 324, 341, 452, 506, 34 ਆਈ. ਪੀ. ਸੀ. ਅਧੀਨ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News