ਕੁੱਟਮਾਰ ਦੇ ਮਾਮਲੇ ''ਚ 11 ਖਿਲਾਫ ਕੇਸ ਦਰਜ
Tuesday, Nov 14, 2017 - 02:50 AM (IST)

ਫਾਜ਼ਿਲਕਾ, (ਨਾਗਪਾਲ, ਲੀਲਾਧਰ)— ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਮੁਹੱਲਾ ਚੱਕਰ ਵਾਲੇ ਝੁੱਗੇ ਵਿਚ ਕੁੱਟਮਾਰ ਕਰ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਸਬੰਧੀ 5 ਔਰਤਾਂ ਸਮੇਤ 11 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵਿਸ਼ਾਲ ਵਾਸੀ ਚੱਕਰ ਵਾਲੇ ਝੁੱਗੇ ਫਾਜ਼ਿਲਕਾ ਨੇ ਦੱਸਿਆ ਕਿ 25 ਅਕਤੂਬਰ 2017 ਨੂੰ ਸ਼ਾਮ 7.30 ਵਜੇ ਗੁਰਮੀਤ ਕੌਰ, ਪ੍ਰੀਤੋ ਬਾਈ, ਸ਼ੀਲੋ ਬਾਈ, ਛਿੰਦੋ ਬਾਈ, ਗੁਰਮੀਤ ਸਿੰਘ, ਰਜਿੰਦਰ ਸਿੰਘ, ਪਰਵਿੰਦਰ ਸਿੰਘ, ਰਮੇਸ਼, ਦੀਪਕ, ਹੁਕਮ ਸਿੰਘ ਅਤੇ ਸੀਮਾ ਰਾਣੀ ਸਾਰੇ ਵਾਸੀ ਮੁਹੱਲਾ ਚੱਕਰ ਵਾਲੇ ਝੁੱਗੇ ਨੇ ਉਸ ਦੇ ਘਰ ਜਾ ਕੇ ਮਾਰਕੁੱਟ ਕੀਤੀ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।