ਕੀ ਗਰਮੀ ਤੋਂ ਮਿਲੇਗੀ ਰਾਹਤ ? ਜਾਣੋ ਅਗਲੇ 4 ਦਿਨ ਕਿਹੋ ਜਿਹਾ ਰਹੇਗਾ ਮੌਸਮ
Saturday, Apr 16, 2022 - 12:54 PM (IST)
ਚੰਡੀਗੜ੍ਹ (ਏਜੰਸੀਆਂ) : ਉੱਤਰੀ-ਪੱਛਮੀ ਖੇਤਰ ’ਚ ਅਗਲੇ 4 ਦਿਨਾਂ ਤੱਕ ਤੇਜ਼ ਹਵਾਵਾਂ ਦੇ ਨਾਲ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ | ਮੌਸਮ ਕੇਂਦਰ ਅਨੁਸਾਰ ਪੰਜਾਬ ਅਤੇ ਹਰਿਆਣਾ ਵਿੱਚ ਮੁੜ ਤੋਂ ਪਾਰਾ ਵਧਣ ਕਾਰਨ ਧੂੜ ਭਰੀ ਹਵਾ ਨਾਲ ਗਰਮੀ ਦਾ ਕਹਿਰ ਵਧੇਗਾ। ਇਸ ਦੌਰਾਨ ਲੂ ਵੀ ਚੱਲੇਗੀ। ਪਿਛਲੇ 24 ਘੰਟਿਆਂ ਦੌਰਾਨ ਖੇਤਰ ਦੇ ਕੁਝ ਇਲਾਕਿਆਂ ਵਿੱਚ ਗਰਜ ਨਾਲ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਅੰਮ੍ਰਿਤਸਰ ’ਚ ਪਾਰਾ 36 ਡਿਗਰੀ, ਪਟਿਆਲਾ ’ਚ 38, ਲੁਧਿਆਣਾ ’ਚ 37, ਪਠਾਨਕੋਟ ’ਚ 37 , ਬਠਿੰਡਾ ’ਚ 41, ਚੰਡੀਗੜ੍ਹ ’ਚ 37, ਅੰਬਾਲਾ ’ਚ 37, ਨਾਰਨੌਲ ’ਚ 41, ਕਰਨਾਲ ’ਚ 37, ਹਿਸਾਰ ’ਚ 40, ਗੁੜਗਾਉਂ ’ਚ 39 ਤੇ ਸਿਰਸਾ ’ਚ 41 ਡਿਗਰੀ ਰਿਹਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
ਹਰਿਆਣਾ ਵਿੱਚ ਖੁਸ਼ਕ ਮੌਸਮ ਕਾਰਨ ਤਾਪਮਾਨ ਵਿੱਚ ਵਾਧਾ ਹੋਇਆ ਹੈ। ਪੱਛਮੀ ਗੜਬੜੀ ਕਾਰਨ ਮੌਸਮ ਬਦਲਿਆ ਹੋਇਆ ਹੈ । 20 ਅਪ੍ਰੈਲ ਤੱਕ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ 42 ਤੋਂ 44 ਡਿਗਰੀ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ 17 ਤੋਂ 20 ਡਿਗਰੀ ਦਰਮਿਆਨ ਰਹੇਗਾ। ਹਵਾ ਦੀ ਰਫ਼ਤਾਰ 7.8 ਤੋਂ 14 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ।
ਨੋਟ ਮੌਸਮ ਵਿਭਾਗ ਦੀ ਭਵਿੱਖਬਾਣੀ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ