ਬਾਦਲ ਪਰਿਵਾਰ ਖਜ਼ਾਨੇ ''ਚੋਂ ਲੁਟਾ ਰਿਹੈ ਕਰੋੜਾਂ, ਲਿਆ ਗਿਆ ਸਖਤ ਫੈਸਲਾ!

07/24/2018 9:33:09 AM

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਰੱਜਿਆ-ਪੁੱਜਿਆ ਪਰਿਵਾਰ ਸਰਕਾਰੀ ਖਜ਼ਾਨੇ 'ਚੋਂ ਸਲਾਨਾ ਕਰੋੜਾਂ ਰੁਪਏ ਲੁਟਾ ਰਿਹਾ ਹੈ, ਜਿਸ ਦੇ ਚੱਲਦਿਆਂ ਇਹ ਕਿਹਾ ਜਾ ਰਿਹਾ ਹੈ ਕਿ ਵਿੱਤ ਵਿਭਾਗ ਨੇ ਸਖਤ ਫੈਸਲਾ ਲੈਂਦੇ ਹੋਏ ਬਾਦਲਾਂ ਤੇ ਹੋਰਨਾਂ ਲਈ ਨਵੀਆਂ ਗੱਡੀਆਂ ਜਾਂ ਐਸਕਾਰਟ ਜਿਪਸੀਆਂ ਦੀ ਖਰੀਦ ਲਈ ਭੇਜੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਵਿੱਤ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦਾ ਸਰਕਾਰੀ ਖਜ਼ਾਨਾ ਇਸ ਸਮੇਂ ਖਾਲੀ ਹੈ ਅਤੇ ਸੂਬਾ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। 
ਵਿੱਤ ਵਿਭਾਗ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੇਵਾ ਮੁਕਤ ਪੁਲਸ ਅਧਿਕਾਰੀਆਂ ਤੇ ਧਰਮ ਦੇ ਠੇਕੇਦਾਰਾਂ ਨੂੰ ਸਰਕਾਰੀ ਖਰਚੇ 'ਤੇ ਦਿੱਤੀਆਂ ਸੁਰੱਖਿਆ ਸਹੂਲਤਾਂ ਤੇ ਨਵੀਆਂ ਬੂਲਟ ਪਰੂਫ ਕਾਰਾਂ ਦੇਣ ਦੇ ਮੁੱਦੇ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਵਿੱਤ ਵਿਭਾਗ ਦੀ ਦਲੀਲ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਸੁਰੱਖਿਆ ਦਿੱਤੀ ਗਈ ਹੈ, ਉਹ ਵਿਅਕਤੀ ਵਿੱਤੀ ਪੱਖ ਤੋਂ ਸੁਰੱਖਿਆ ਲਈ ਪੈਸੇ ਦੀ ਪ੍ਰਤੀ ਪੂਰਤੀ ਕਰਨ ਦੇ ਸਮਰੱਥ ਹਨ। ਇਸ ਲਈ ਜੇਕਰ ਅਜਿਹੇ ਵਿਅਕਤੀਆਂ ਨੂੰ ਸੁਰੱਖਿਆ ਦੀ ਲੋੜ ਹੈ ਤਾਂ ਪੱਲਿਓਂ ਪੈਸੇ ਖਰਚ ਕਰਕੇ ਹਾਸਲ ਕਰਨ।

ਵਿੱਤ ਵਿਭਾਗ ਦੀ ਇਸ ਦਲੀਲ 'ਚ ਵੀ ਦਮ ਹੈ ਕਿ ਪੁਲਸ ਵਲੋਂ ਜਿਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਖਜ਼ਾਨੇ 'ਚੋਂ ਸੁਰੱਖਿਆ, ਸਰਕਾਰੀ ਵਾਹਨ ਤੇ ਬੇਹਿਸਾਬਾ ਤੇਲ ਫੂਕਣ ਦੀ ਖੁੱਲ੍ਹ ਦਿੱਤੀ ਹੈ, ਅਜਿਹੇ ਵਿਅਕਤੀਆਂ 'ਚੋਂ ਬਹੁਤਿਆਂ ਨੇ ਜਨਤਕ ਜਾਂ ਸਰਕਾਰੀ ਅਹੁਦਾ ਨਹੀਂ ਲਿਆ ਹੋਇਆ ਹੈ ਤੇ ਮ੍ਰਿਤਕ ਅਫਸਰਾਂ ਦੇ ਪਰਿਵਾਰਾਂ ਤੱਕ ਨੂੰ ਸੁਰੱਖਿਆ ਦਿੱਤੀ ਹੋਈ ਹੈ।


Related News