ਜਹਾਜ਼ ''ਚ ਮਰਨ ਵਾਲੇ ਅਭੀ ਦੀ ਮ੍ਰਿਤਕ ਦੇਹ ਵਤਨ ਪੁੱਜਣ ''ਤੇ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ
Tuesday, Jun 08, 2021 - 12:24 AM (IST)
ਕਾਲਾ ਸੰਘਿਆਂ (ਨਿੱਝਰ)- ਡੈਨਮਾਰਕ ਤੋਂ ਵਤਨ ਲਈ ਚਾਈਂ-ਚਾਈਂ ਰਵਾਨਾ ਹੋਏ ਕਾਲਾ ਸੰਘਿਆਂ ਨਿਵਾਸੀ 27 ਸਾਲਾ ਨੌਜਵਾਨ ਅਭਿਸ਼ੇਕ ਸਰਨਾ ਉਰਫ਼ ਅਭੀ, ਜਿਸ ਦੀ ਵਿਦੇਸ਼ ਤੋਂ ਆਉਂਦੇ ਸਮੇਂ ਜਹਾਜ਼ ਵਿੱਚ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਅੱਜ ਉਸਦੇ ਪਿੰਡ ਆਲਮਗੀਰ (ਕਾਲਾ ਸੰਘਿਆਂ) ਵਿਖੇ ਪਹੁੰਚੀ।
ਜ਼ਿਕਰਯੋਗ ਹੈ ਕਿ ਡੈਨਮਾਰਕ ਰਹਿੰਦਾ ਅਭੀ ਅਪਣੇ ਵਤਨ ਆਪਣੀ ਭੈਣ ਦਾ ਵਿਆਹ ਕਰਨ ਅਤੇ ਆਪਣਾ ਵਿਆਹ ਕਰਵਾਉਣ ਲਈ ਆ ਰਿਹਾ ਸੀ। ਡੈਨਮਾਰਕ ਤੋਂ ਆਉਦਿਆਂ ਜਹਾਜ ਦੋਹਾ ਕਤਰ ਰੁਕਣਾ ਸੀ ਤੇ ਕਤਰ ਪਹੁੰਚਣ ਤੋਂ ਪਹਿਲਾਂ ਜਹਾਜ ਵਿੱਚ ਹੀ 2 ਜੂਨ ਦੀ ਰਾਤ ਨੂੰ ਅਚਾਨਕ ਉਸਦੀ ਮੋਤ ਹੋ ਗਈ।
ਮ੍ਰਿਤਕ ਦੀ ਦੇਹ ਕਤਰ ਵਿਖੇ ਰੱਖੀ ਗਈ ਸੀ, ਭਾਰਤ ਦੇ ਦੂਤਘਰ ਅਤੇ ਸਮਾਜ ਸੇਵੀ ਸੋਨੂੰ ਸੂਦ ਦੇ ਯਤਨਾਂ ਨਾਲ ਅੱਜ ਸਵੇਰੇ ਮ੍ਰਿਤਕ ਦੀ ਦੇਹ ਅੰਮ੍ਰਿਤਸਰ ਏਅਰ ਪੋਰਟ 'ਤੇ ਪਹੁੰਚੀ, ਜਿਥੋਂ ਪਰਿਵਾਰ ਵੱਲੋਂ ਐਬੂਲੈਂਸ ਰਾਹੀਂ ਉਸ ਨੂੰ ਪਿੰਡ ਲਿਆਂਦਾ ਗਿਆ ਅਤੇ ਸ਼ਾਮ ਸਮੇਂ ਨਮ ਅੱਖਾਂ ਨਾਲ ਪਿੰਡ ਦੇ ਬਾਬਾ ਨੰਦ ਚੰਦ ਸਮਸ਼ਾਨਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਪਿਤਾ ਯਸ਼ਪਾਲ ਸਰਨਾ ਨੇ ਵਿਖਾਈ। ਪਰਿਵਾਰ ਤੇ ਨਗਰ ਨਿਵਾਸੀਆਂ ਦਾ ਵੈਰਾਗ ਝੱਲਿਆ ਨਹੀਂ ਸੀ ਜਾ ਰਿਹਾ।