ਅਦਾਕਾਰ ਸੋਨੂ ਸੂਦ ਵਲੋਂ ਪੰਜਾਬ ’ਤੇ ਲੱਗੇ ਨਸ਼ੇ ਦੇ ਕਲੰਕ ਨੂੰ ਧੋਣ ਲਈ ਨਵੇਂ ਮਿਸ਼ਨ ‘ਦੇਸ਼ ਦੇ ਲਈ’ ਦੀ ਸ਼ੁਰੂਆਤ

Monday, Oct 04, 2021 - 10:51 AM (IST)

ਲੁਧਿਆਣਾ/ਫਾਜ਼ਿਲਕਾ (ਰਿੰਕੂ, ਨਾਗਪਾਲ): ਬਾਲੀਵੁੱਡ ਦੇ ਇਕ ਫਿਲਮ ਅਭਿਨੇਤਾ ਨੇ ‘ਉੱਡਦਾ ਪੰਜਾਬ’ ਫਿਲਮ ’ਚ ਪੰਜਾਬ ’ਚ ਵਧ ਰਹੀ ਨਸ਼ਾਖੋਰੀ ਦੇ ਕਲੰਕ ਨੂੰ ਉਜਾਗਰ ਕੀਤਾ ਗਿਆ ਸੀ, ਜਿਸ ਨਾਲ ਪੰਜਾਬ ਨੂੰ ਪੂਰੇ ਦੇਸ਼ ’ਚ ਕਿਰਕਰੀ ਝੱਲਣੀ ਪਈ ਸੀ ਪਰ ਹੁਣ ਇਸ ਨੂੰ ਕੌੜੇ ਸੱਚ ਨੂੰ ਬੀਤਿਆ ਹੋਇਆ ਕੱਲ ਦੱਸ ਕੇ ਸੁਨਹਿਰੀ ਭਵਿੱਖ ਦੀ ਭਾਲ ’ਚ ਪੰਜਾਬ ਦੇ ਸਪੁੱਤਰ ਫਿਲਮ ਅਭਿਨੇਤਾ ਸੋਨੂ ਸੂਦ ਨੇ ਇਕ ਨਵੇਂ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ, ਜਿਸ ਨੇ ਕੋਰੋਨਾ ਸੰਕਟ ਕਾਲ ’ਚ ਇਨਸਾਨੀਅਤ ਦੇ ਪ੍ਰਤੀ ਆਪਣੀਆਂ ਸੇਵਾਵਾਂ ’ਚ ਨਾ ਕੇਵਲ ਪੰਜਾਬੀਆਂ, ਸਗੋਂ ਪੂਰੇ ਦੇਸ਼ ਦੇ ਲੋਕਾਂ ਦਾ ਦਿਲ ਜਿੱਤਿਆ ਸੀ।

ਇਹ ਵੀ ਪੜ੍ਹੋ : ਕੇਜਰੀਵਾਲ ਦੀਆਂ ਗਾਰੰਟੀਆਂ ’ਤੇ ‘ਆਪ’ ਦੇ ਹੀ ਵਿਧਾਇਕਾਂ ਤੇ ਵਰਕਰਾਂ ਨੂੰ ਭਰੋਸਾ ਨਹੀਂ : ਮਜੀਠੀਆ

ਸੋਨੂ ਸੂਦ ਨੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਨਸ਼ਾਖੋਰੀ ਖਿਲਾਫ ਇਕ ਨਵਾਂ ਪਲੇਟਫਾਰਮ ‘ਦੇਸ ਦੇ ਲਈ’ ਤਿਆਰ ਕੀਤਾ ਹੈ, ਜਿਸ ਦੇ ਜ਼ਰੀਏ ਉਹ ‘ਉੱਡਦਾ ਪੰਜਾਬ’ ਦਾ ਕਲੰਕ ਮਿਟਾ ਕੇ ‘ਉੱਠਦਾ ਪੰਜਾਬ’ ਦਾ ਸੁਪਨਾ ਸਾਕਾਰ ਕਰਨਗੇ। ਸੋਨੂ ਸੂਦ ਚੈਰਿਟੀ ਅਤੇ ਫਾਜ਼ਿਲਕਾ ਦੇ ਬੇਟੇ ਕਰਨ ਗਿਲਹੋਤਰਾ ਵੱਲੋਂ ਚਲਾਈ ਜਾ ਰਹੀ ਕਰਨ ਗਿਲਹੋਤਰਾ ਫਾਊਂਡੇਸ਼ਨ ਵੱਲੋਂ ਤਿਆਰ ਨਵੇਂ ਪਲੇਟਫਾਰਮ ‘ਦੇਸ਼ ਦੇ ਲਈ’ ਬਾਰੇ ਵਿਚ ਖੁਦ ਸੋਨੂ ਸੂਦ ਨੇ ਇਕ ਵੀਡੀਓ ਜਾਰੀ ਕਰ ਕੇ ਦੱਸਿਆ ਹੈ ਕਿ ਇਹ ਇਕ ਅੰਦੋਲਨ ਹੈ, ਜਿਸ ਦਾ ਉਦੇਸ਼ ਵੱਡੇ ਪੈਮਾਨੇ ’ਤੇ ਸਮਾਜ ਅਤੇ ਵਿਸ਼ੇਸ਼ ਰੂਪ ’ਚ ਨੌਜਵਾਨਾਂ ਨੂੰ ਡਰੱਗਸ ਛੱਡਣ ਲਈ ਉਤਸ਼ਾਹਿਤ ਕਰਨਾ ਹੈ।ਇਸ ਅੰਦੋਲਨ ਦਾ ਉਦੇਸ਼ 15 ਅਗਸਤ 2022 ਤੱਕ ਭਾਰਤ ਨੂੰ ਨਸ਼ਾ ਮੁਕਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਣ ਲਈ ਜੀਵਨ ਦੇ ਸਾਰੇ ਖੇਤਰਾਂ ਤੋਂ ਭਾਰਤੀਆਂ ਨੂੰ ਇਕੱਠਾ ਕਰਨਾ ਹੈ। ਦੇਸ਼ ਦੇ ਸਾਹਮਣੇ ਸਭ ਤੋਂ ਚੁਣੌਤੀਪੂਰਨ ਸਮੇਂ ’ਚ ਆਪਣੀਆਂ ਸਮਾਜਿਕ ਸੇਵਾਵਾਂ ਲਈ ਇਕ ਮਸੀਹਾ ਦੇ ਰੂਪ ’ਚ ਪ੍ਰਸਿੱਧ, ਸੋਨੂ ਸੂਦ ਹੁਣ ਆਪਣੇ ਗ੍ਰਹਿ ਸੂਬੇ ਪੰਜਾਬ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੇ ਸਭ ਤੋਂ ਪ੍ਰਮੁੱਖ ਡਰੱਗ ਰੋਕਥਾਮ ਅੰਦੋਲਨ ਦੀ ਅਗਵਾਈ ਕਰਨਗੇ।

ਇਹ ਵੀ ਪੜ੍ਹੋ :  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਾਂਗਰਸ 'ਤੇ ਨਿਸ਼ਾਨਾ, ਪਿਛਲੇ ਸਾਢੇ ਚਾਰ ਸਾਲਾਂ ’ਚ ਕੁੱਝ ਨਹੀਂ ਕੀਤਾ

ਆਪਣੇ ਵੀਡੀਓ ਸੰਦੇਸ਼ ’ਚ ਕੀ ਬੋਲੇ ਸੋਨੂ ਸੂਦ
ਸੋਨੂ ਨੇ ਆਪਣੇ ਟਵਿੱਟਰ ਸੰਦੇਸ਼ ਅਤੇ ਜਾਰੀ ਵੀਡੀਓ ’ਚ ਦੱਸਿਆ ਹੈ ਕਿ ਲੋਕ ਕਿਸ ਤਰ੍ਹਾਂ ਨਾਲ ਵੱਖ-ਵੱਖ ਤਰੀਕਿਆਂ ਨਾਲ ਇਸ ਅੰਦੋਲਨ ਵਿਚ ਸ਼ਾਮਲ ਹੋ ਸਕਦੇ ਹਨ। ਸੋਨੂ ਸੂਦ ਦਾ ਕਹਿਣਾ ਹੈ ਕਿ ਸਾਡੇ ਦੇਸ਼ ਨੇ ਕਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ ਅਤੇ ਅੱਜ ਇਸ ਤਰ੍ਹਾਂ ਹੀ ਇਕ ਵੱਡੀ ਸਮੱਸਿਆ ਨਸ਼ੇ ਦੀ ਹੈ। ਮੈਂ ਕਈ ਪਰਿਵਾਰਾਂ ਨੂੰ ਦੇਖਿਆ ਹੈ ਜਿਨ੍ਹਾਂ ਨੇ ਕਰੀਬੀ ਲੋਕਾਂ ਨੂੰ ਨਸ਼ੇ ਕਾਰਨ ਗੁਵਾਇਆ ਹੈ। ਇਹ ਇਕ ਇਸ ਤਰ੍ਹਾਂ ਦੀ ਸਮੱਸਿਆ ਹੈ, ਜਿਸ ਨੂੰ ਸਾਨੂੰ ਇਕਜੁੱਟ ਹੋ ਕੇ ਜੜੋਂ ਖਤਮ ਕਰਨਾ ਹੋਵੇਗਾ। ਇਸ ਲਈ ਮੈਂ ਇਕ ਪਲੇਟਫਾਰਮ ਸ਼ੁਰੂ ਕੀਤਾ ਹੈ, ਜਿਸ ਦਾ ਨਾਂ ਹੈ ‘ਦੇਸ਼ ਦੇ ਲਈ’।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਪਲੇਟਫਾਰਮ ’ਚ ਤੁਸੀਂ ਮੇਰੇ ਨਾਲ ਜੁੜ ਕੇ ਇਸ ਤਰ੍ਹਾਂ ਦੇ ਲੋਕਾਂ ਦੀ ਸਹਾਇਤਾ ਕਰ ਸਕਦੇ ਹੋ ਜੋ ਡਰੱਗਸ ਦਾ ਸ਼ਿਕਾਰ ਹਨ। ਅਸੀਂ ਉਨ੍ਹਾਂ ਨੂੰ ਮੈਡੀਕਲ ਹੈਲਪ, ਕਾਊਂਸÇਲਿੰਗ ਅਤੇ ਰਿਹੇਬਿਲੀਟੇਸ਼ਨ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਂਗੇ। ਉਨ੍ਹਾਂ ਕਿਹਾ ਕਿ ਅੱਜ ਹੀ ਸਭ ਇਸ ਪਲੇਟਫਾਰਮ ’ਤੇ ਮੇਰੇ ਨਾਲ ਜੁੜੋ ਅਤੇ ਦੇਸ ਨੂੰ ਬਿਹਤਰ ਬਣਾਉਣ ਵਿਚ ਮੇਰਾ ਸਾਥ ਦਿਓ। ਉਨ੍ਹਾਂ ਕਿਹਾ ਕਿ ਡਰੱਗਸ ਨੂੰ ਛੱਡੋ, ਬਿਹਤਰ ਕੱਲ੍ਹ ਨਾਲ ਨਾਤਾ ਜੋੜੋ।

ਇਹ ਵੀ ਪੜ੍ਹੋ : ਅਫ਼ਸੋਸਜਨਕ ਖ਼ਬਰ: ਧਰਨੇ ਤੋਂ ਪਰਤ ਰਹੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ


Shyna

Content Editor

Related News