ਕੋਰੋਨਾ ਆਫਤ: ਲੁਧਿਆਣਾ ਦੀ ਰਵਨੀਤ ਕੌਰ ਨੇ ''ਭਾਰਤ ਦਾ ਮਜ਼ਦੂਰ'' ਫਿਲਮ ''ਚ ਬਿਆਨ ਕੀਤਾ ਮਜ਼ਦੂਰਾਂ ਦਾ ਦਰਦ

05/27/2020 6:04:21 PM

ਲੁਧਿਆਣਾ (ਮੀਨੂੰ): ਵੈਸੇ ਤਾਂ ਕੋਰੋਨਾ ਸੰਕਟ ਦਾ ਇਹ ਸਮਾਂ ਹਰ ਇਕ ਲਈ ਮੁਸ਼ਕਲ ਸਮਾਂ ਹੈ ਪਰ ਪ੍ਰਵਾਸੀ ਮਜ਼ਦੂਰਾਂ ਦੇ ਲਈ ਇਹ ਬੇਹੱਦ ਦਰਦਨਾਕ ਸਮਾਂ ਹੈ। ਇਹ ਮਜ਼ਦੂਰ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਮੋਢਿਆਂ 'ਤੇ ਚੁੱਕੇ ਕੇ ਬੱਸ ਤੁਰੇ ਜਾ ਰਹੇ ਹਨ। ਨਾਂ ਤਾਂ ਉਨ੍ਹਾਂ ਦੇ ਕੋਲ ਢਿੱਡ 'ਚ ਪਾਉਣ ਨੂੰ ਰੋਟੀ ਹੈ ਅਤੇ ਨਾਂ ਹੀ ਹੱਥਾਂ 'ਚ ਰੋਜ਼ਗਾਰ। ਇਹ ਦੇਖ ਕੇ ਲੁਧਿਆਣਾ ਦੇ ਵੀ.ਆਰ.ਐੱਸ. ਨਗਰ ਦੀ ਰਹਿਣ ਵਾਲੀ ਪੰਜਾਬੀ ਥੀਏਟਰ ਕਲਾਕਾਰ ਰਵਨੀਤ ਕੌਰ ਦਾ ਦਿਲ ਰੋਇਆ ਤਾਂ ਉਨ੍ਹਾਂ ਨੇ 'ਭਾਰਤ ਦਾ ਮਜ਼ਦੂਰ' ਫਿਲਮ ਬਣਾ ਕੇ ਸਰਕਾਰਾਂ ਨੂੰ ਸ਼ੀਸ਼ਾ ਦਿਖਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਕਲਾਕਾਰ ਆਪਣੇ ਤਰੀਕੇ ਨਾਲ ਆਪਣਾ ਨਜ਼ਰੀਆ ਸਾਹਮਣੇ ਲਿਆਂਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਵੀ ਆਪਣੇ ਦਰਦ ਨੂੰ ਐਕਟਿੰਗ ਦੇ ਜ਼ਰੀਏ ਹੀ ਮਜ਼ਦੂਰਾਂ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ: ਚੰਗੇ ਭਵਿੱਖ ਲਈ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਮੌਤ

'ਭਾਰਤ ਦਾ ਮਜ਼ਦੂਰ' ਸ਼ਾਰਟ ਫਿਲਮ ਬਣਾ ਕੇ ਮਜ਼ਦੂਰਾਂ ਦੇ ਦਰਦ ਨੂੰ ਬਿਆਨ ਕੀਤਾ
ਇਸ ਫਿਲਮ ਦੀਆਂ ਕਈ ਲਾਈਨਾਂ ਖੁਦ ਲਿਖੀਆਂ ਤਾਂ ਕਈ ਕਿਸੇ ਲੇਖ ਤੋਂ ਲਈਆਂ। ਹਰ ਲਾਈਨ ਦੇ ਪਿੱਛੇ ਇਕ ਡੂੰਘਾ ਦਰਦ ਲੁੱਕਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਸ ਇਸ ਆਵਾਜ਼ ਨੂੰ ਹਰ ਜਗ੍ਹਾ ਪਹੁੰਚਾਉਣਾ ਚਾਹੁੰਦੀ ਹੈ, ਤਾਂਕਿ ਮਜ਼ਦੂਰਾਂ ਦਾ ਦਰਦ ਬਿਆਨ ਕਰ ਸਕੇ। ਇਹ ਕਹਿਣਾ ਹੈ ਬੀ.ਆਰ.ਐੱਸ. ਨਗਰ ਦੀ ਰਹਿਣ ਵਾਲੀ ਥੀਏਟਰ ਕਲਾਕਾਰ ਰਵਨੀਤ ਕੌਰ ਦਾ।

PunjabKesari

ਰਵਨੀਤ ਕੌਰ ਨੇ ਕਿਹਾ ਕਿ ਉਹ ਇਸ ਤਾਲਾਬੰਦੀ 'ਚ ਵੀ ਘਰ 'ਚ ਫਰੀ ਬੈਠਣ ਦੀ ਬਜਾਏ ਸ਼ਾਰਟ ਫਿਲਮਾਂ ਬਣਾਉਣ 'ਚ ਰੁੱਝੀ ਹੋਈ ਸੀ। ਇਨ੍ਹਾਂ ਫਿਲਮਾਂ 'ਚ ਉਨ੍ਹਾਂ ਦਾ ਫੋਕਸ ਤਾਲਾਬੰਦੀ ਦੇ ਅਸਰ 'ਤੇ ਰਿਹਾ। ਉਨ੍ਹਾਂ ਨੇ ਪਹਿਲੀ ਫਿਲਮ 'ਕੁਦਰਤ ਬੋਲ ਪਈ', ਦੂਜੀ ਫਿਲਮ 'ਨਾਰੀ ਸ਼ਕਤੀ' ਅਤੇ ਤੀਜੀ ਫਿਲਮ 'ਭਾਰਤ ਦਾ ਮਜ਼ਦੂਰ' ਬਣਾ ਕੇ ਰਿਲੀਜ਼ ਕੀਤੀ।
ਇਸ ਫਿਲਮ ਦੀ ਐਡਿੰਗ ਥੀਏਟਰ ਕਲਾਕਾਰ ਧੀਰ ਸਾਹਿਬ ਨੇ ਕੀਤੀ। ਫਿਲਮ ਨਾਰੀ ਸ਼ਕਤੀ ਨੂੰ ਅਭਿਨਨ ਗੁਪਤਾ ਨੇ ਲਿਖਿਆ। ਹਰ ਫਿਲਮ ਦੇ ਜ਼ਰੀਏ ਇਸ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਤੋਂ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਕ ਥੀਏਟਰ ਕਲਾਕਾਰ ਹੋਣ ਦੇ ਨਾਤੇ ਉਹ ਆਪਣੀ ਅਦਾਕਾਰੀ ਨਾਲ ਆਪਣੀ ਗੱਲ ਬੇਹੱਦ ਸਪੱਸ਼ਟ ਰੂਪ ਨਾਲ ਲੋਕਾਂ ਦੇ ਸਾਹਮਣੇ ਰੱਖ ਪਾਉਣ 'ਚ ਸਫਲ ਹੁੰਦੀ ਹੈ, ਜਿਸ ਤੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ।

ਇਹ ਵੀ ਪੜ੍ਹੋ:  ਟਿੱਡੀ ਦਲ ਦੇ ਮੁਕਾਬਲੇ ਲਈ 1 ਕਰੋੜ ਦੀਆਂ ਦਵਾਈਆਂ ਦਾ ਭੰਡਾਰ ਮੌਜੂਦ: ਡਾਇਰੈਕਟਰ

ਪੁੱਤਰ ਕਰਮਜੋਤ ਨੇ ਸ਼ੂਟ ਕੀਤੀ ਸ਼ਾਰਟ ਫਿਲਮ
ਸ਼ਾਰਟ ਫਿਲਮਾਂ ਦੇ ਨਿਰਮਾਣ 'ਤੇ ਰਵਨੀਤ ਕੌਰ ਨੇ ਕਿਹਾ ਕਿ ਲਾਕਡਾਊਨ ਦੌਰਾਨ ਇਕ ਦਿਨ ਬੈਠੇ-ਬੈਠੇ ਉਨ੍ਹਾਂ ਦੇ ਦਿਮਾਗ 'ਚ ਕੁੱਝ ਲਿਖਣ ਦਾ ਖਿਆਲ ਆਇਆ, ਤਾਂ ਉਨ੍ਹਾਂ ਨੇ ਕੁਦਰਤ ਬੋਲ ਪਈ ਦੀ ਸਕਰਿਪਟ ਲਿਖੀ। ਇਸ ਦੇ ਬਾਅਦ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਇਸ ਦੀ ਸ਼ਾਰਟ ਫਿਲਮ ਹੀ ਬਣਾ ਦਿੱਤੀ ਜਾਵੇ। ਇਸ ਦੇ ਲਈ ਉਨ੍ਹਾਂ ਨੇ ਆਪਣੇ ਪੁੱਤਰ ਕਰਮਜੋਤ ਨਾਲ ਗੱਲ ਕੀਤੀ, ਜੋ ਸ਼ੌਕੀਆ ਫੋਟੋਗ੍ਰਾਫੀ ਕਰਦਾ ਹੈ। ਪੁੱਤਰ ਨੇ ਹੌਸਲਾ ਵਧਾਇਆ। ਇਸ ਫਿਲਮ ਨੂੰ ਉਨ੍ਹਾਂ ਦੇ ਪੁੱਤਰ ਨੇ ਖੁਦ ਸ਼ੂਟ ਕੀਤਾ।


Shyna

Content Editor

Related News