ਵਿਵਾਦਾਂ 'ਚ ਘਿਰੀ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ, ਆਪਸ 'ਚ ਭਿੜੇ ਕੈਦੀ, ਤਿੱਖੇ ਚਮਚੇ ਨਾਲ ਕੀਤੇ ਵਾਰ

Tuesday, May 23, 2023 - 11:22 AM (IST)

ਵਿਵਾਦਾਂ 'ਚ ਘਿਰੀ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ, ਆਪਸ 'ਚ ਭਿੜੇ ਕੈਦੀ, ਤਿੱਖੇ ਚਮਚੇ ਨਾਲ ਕੀਤੇ ਵਾਰ

ਬਠਿੰਡਾ (ਸੁਖਵਿੰਦਰ) : ਚਰਚਾ ਵਿਚ ਰਹਿਣ ਵਾਲੀ ਬਠਿੰਡਾ ਦੀ ਹਾਈ ਸਕਿਓਰਿਟੀ ਸੈਂਟਰਲ ਜੇਲ੍ਹ ’ਚ ਸੋਮਵਾਰ ਨੂੰ 2 ਅੰਡਰ ਟ੍ਰਾਇਲ ਕੈਦੀਆਂ ’ਚ ਲੜਾਈ ਹੋ ਗਈ। ਇਸ ਦੌਰਾਨ ਇਕ ਕੈਦੀ ਨੇ ਚਮਚਾ ਤਿੱਖਾ ਕਰ ਕੇ ਦੂਜੇ ਕੈਦੀ ਦੇ ਮੂੰਹ ’ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਦੋਵਾਂ ਦਾ ਆਪਸ ’ਚ ਝਗੜਾ ਹੁੰਦਾ ਦੇਖ ਕੇ ਮੌਕੇ ’ਤੇ ਪਹੁੰਚੇ ਜੇਲ੍ਹ ਸਟਾਫ਼ ਨੇ ਦਖਲ ਦੇ ਕੇ ਜ਼ਖ਼ਮੀ ਕੈਦੀ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ- ਮੱਖੂ 'ਚ ਵੱਡੀ ਵਾਰਦਾਤ, ਦਰਗਾਹ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲੱਥਪੱਥ ਮਿਲੀ ਲਾਸ਼

ਫੜੇ ਗਏ ਵਿਅਕਤੀ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਸੰਦੀਪ ਸਿੰਘ ਦੀ ਨਸ਼ੇ ਨੂੰ ਲੈ ਕੇ ਇਕ ਕੈਦੀ ਨਾਲ ਲੜਾਈ ਹੋ ਗਈ ਸੀ। ਇਸ ਦੌਰਾਨ ਉਕਤ ਕੈਦੀ ਨੇ ਸੰਦੀਪ ਸਿੰਘ ਦੇ ਮੂੰਹ ’ਤੇ ਤਿੱਖੇ ਚਮਚੇ ਨਾਲ ਵਾਰ ਕਰ ਦਿੱਤਾ, ਜਿਸ ਨਾਲ ਸੰਦੀਪ ਸਿੰਘ ਲਹੂ-ਲੁਹਾਨ ਹੋ ਗਿਆ। ਇਸ ਨੂੰ ਜੇਲ੍ਹ ਸਥਿਤ ਹਸਪਤਾਲ ’ਚ ਮੁੱਢਲੀ ਸਹਾਇਤਾ ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ- ਸਿਰਫਿਰੇ ਆਸ਼ਿਕ ਦਾ ਕਾਰਾ! ਅਣਬਣ ਤੋਂ ਬਾਅਦ ਵਿਆਹੁਤਾ ਪ੍ਰੇਮਿਕਾ ਨੂੰ ਦਿੱਤੀ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News