ਲੁਧਿਆਣਾ 'ਚ ਸ਼ਰਮਸਾਰ ਕਰਨ ਵਾਲੀ ਘਟਨਾ : ਨਰਾਤਿਆਂ 'ਚ ਕੰਨਿਆ ਦਾ ਭਰੂਣ ਮਿਲਣ ਕਾਰਨ ਫੈਲੀ ਸਨਸਨੀ

Monday, Mar 27, 2023 - 03:30 PM (IST)

ਲੁਧਿਆਣਾ 'ਚ ਸ਼ਰਮਸਾਰ ਕਰਨ ਵਾਲੀ ਘਟਨਾ : ਨਰਾਤਿਆਂ 'ਚ ਕੰਨਿਆ ਦਾ ਭਰੂਣ ਮਿਲਣ ਕਾਰਨ ਫੈਲੀ ਸਨਸਨੀ

ਲੁਧਿਆਣਾ (ਰਾਜ) : ਨਰਾਤਿਆਂ 'ਚ ਜਿੱਥੇ ਬੱਚੀਆਂ ਨੂੰ ਮਾਤਾ ਦੇ ਰੂਪ 'ਚ ਪੂਜਿਆ ਜਾਂਦਾ ਹੈ, ਉੱਥੇ ਹੀ ਦੁਨੀਆ 'ਚ ਕੁੱਝ ਅਜਿਹੇ ਲੋਕ ਵੀ ਹਨ, ਜੋ ਮਾਤਾ ਰੂਪੀ ਕੰਨਿਆ ਦਾ ਨਿਰਾਦਰ ਕਰਦੇ ਹਨ। ਮੁਸ਼ਤਾਕ ਗੰਜ ਚੌਂਕ 'ਚ ਵੀ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਜੇਲ੍ਹ 'ਚੋਂ ਬਾਹਰ ਆਏ ਭਾਰਤ ਭੂਸ਼ਣ ਆਸ਼ੂ ਦੀ ਰਵਨੀਤ ਬਿੱਟੂ ਨਾਲ ਜੱਫ਼ੀ ਹੋਈ ਵਾਇਰਲ, ਤੁਸੀਂ ਵੀ ਦੇਖੋ ਵੀਡੀਓ

ਇੱਥੇ ਕਿਸੇ ਅਣਪਛਾਤੀ ਮਾਂ ਨੇ ਕੰਨਿਆ ਦਾ ਭਰੂਣ ਸੁੱਟ ਦਿੱਤਾ। ਰਾਹਗੀਰਾਂ ਨੇ ਇਸ ਭਰੂਣ ਨੂੰ ਦੇਖਣ ਮਗਰੋਂ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਪੁੱਜੀ। ਪੁਲਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਪੁਲਸ ਨੇ ਇਸ ਮਾਮਲੇ 'ਚ ਅਣਪਛਾਤੀ ਔਰਤ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਪੁੱਜਣ ਵਾਲੇ TB ਦੇ ਮਰੀਜ਼ਾਂ ਲਈ ਅਹਿਮ ਖ਼ਬਰ, ਹੁਣ 90 ਮਿੰਟਾਂ 'ਚ ਮਿਲੇਗੀ ਰਿਪੋਰਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News