ਕੁੱਤੇ ਨੋਚ ਰਹੇ ਸੀ ਨਵਜੰਮੇ ਬੱਚੇ ਦਾ ਮ੍ਰਿਤ ਸਰੀਰ, ਇਲਾਕੇ ''ਚ ਫੈਲੀ ਸਨਸਨੀ

Friday, Dec 01, 2023 - 05:37 AM (IST)

ਕੁੱਤੇ ਨੋਚ ਰਹੇ ਸੀ ਨਵਜੰਮੇ ਬੱਚੇ ਦਾ ਮ੍ਰਿਤ ਸਰੀਰ, ਇਲਾਕੇ ''ਚ ਫੈਲੀ ਸਨਸਨੀ

ਗੁਰਦਾਸਪੁਰ (ਹਰਮਨ, ਵਿਨੋਦ)- ਗੁਰਦਾਸਪੁਰ ਦੀ ਨਬੀਪੁਰ ਕਾਲੋਨੀ ’ਚ ਨਵਜੰਮੇ ਬੱਚੇ ਦਾ ਮ੍ਰਿਤ ਸਰੀਰ ਮਿਲਿਆ ਹੈ। ਕਾਲੋਨੀ ਵਾਲਿਆਂ ਅਨੁਸਾਰ ਬੱਚੇ ਦੇ ਮ੍ਰਿਤਕ ਸਰੀਰ ਨੂੰ ਕੁੱਤੇ ਕਿਸੇ ਜਗ੍ਹਾ ਤੋਂ ਚੁੱਕ ਕੇ ਲਿਆਏ ਸਨ ਅਤੇ ਸੁਨਸਾਨ ਜਗ੍ਹਾ ਦੇਖ ਕੇ ਉਸ ਨੂੰ ਨੋਚ-ਨੋਚ ਕੇ ਖਾ ਰਹੇ ਸਨ। ਜਦੋਂ ਤੱਕ ਮੁਹੱਲਾ ਨਿਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ ਉਸ ਵੇਲੇ ਤੱਕ ਕੁੱਤੇ ਬੱਚੇ ਦੇ ਸਰੀਰ ਨੂੰ ਪੇਟ ਦੇ ਹੇਠੋਂ ਨੋਚ-ਨੋਚ ਕੇ ਖਾ ਚੁੱਕੇ ਸਨ। ਇਸ ਬਾਰੇ ਸੂਚਨਾ ਮਿਲਣ ’ਤੇ ਸਾਡਾ ਪੰਜਾਬ ਫੈੱਡਰੇਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਥਾਣਾ ਸਦਰ ਦੇ ਪੁਲਸ ਵੀ ਮੌਕੇ ’ਤੇ ਪਹੁੰਚ ਗਈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਹੋਏ ਮਾਂ-ਧੀ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ, ਵਿਦੇਸ਼ ਰਹਿੰਦੇ ਪਤੀ ਨਾਲ ਜੁੜੇ ਤਾਰ

ਫੈਡਰੇਸ਼ਨ ਦੇ ਆਗੂ ਇੰਦਰਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਸਿਰਫ਼ ਖਾਨਾ ਪੂਰਤੀ ਹੀ ਨਹੀਂ ਕੀਤੀ ਜਾਣੀ ਚਾਹੀਦੀ, ਸਗੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਅਜਿਹੀ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਮੁਹੱਲਾ ਵਾਸੀ ਹਰਜੀਤ ਨੇ ਦੱਸਿਆ ਕਿ ਸ਼ਾਮ ਸਾਢੇ 4 ਵਜੇ ਦੇ ਕਰੀਬ ਉਸ ਦੀ ਭਰਜਾਈ ਨੇ ਉਸ ਨੂੰ ਦੱਸਿਆ ਕਿ ਘਰ ਦੇ ਬਾਹਰ ਕਾਰ ਕੋਲ ਕੁੱਤੇ ਕੁਝ ਖਾ ਰਹੇ ਹਨ, ਜਦੋਂ ਉਸ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਕੁੱਤੇ ਬੱਚੇ ਦੀ ਲਾਸ਼ ਨੂੰ ਖੁਰਚ ਰਹੇ ਸਨ। ਉਨ੍ਹਾਂ ਕਿਸੇ ਤਰ੍ਹਾਂ ਕੁੱਤਿਆਂ ਨੂੰ ਉਥੋਂ ਭਜਾ ਦਿੱਤਾ। ਜਦੋਂ ਉਸ ਨੇ ਦੇਖਿਆ ਤਾਂ ਬੱਚੇ ਦੇ ਸਰੀਰ ਦੇ ਹੇਠਲੇ ਹਿੱਸੇ ਨੂੰ ਕੁੱਤਿਆਂ ਨੇ ਖਾ ਲਿਆ ਸੀ, ਜਿਸ ਕਾਰਨ ਇਹ ਦੱਸਣਾ ਮੁਸ਼ਕਿਲ ਹੋ ਗਿਆ ਸੀ ਕਿ ਬੱਚਾ ਲੜਕਾ ਹੈ ਜਾਂ ਲੜਕੀ। ਉਨ੍ਹਾਂ ਤੁਰੰਤ ਇਸ ਸਬੰਧੀ ਇਲਾਕਾ ਵਾਸੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News