ਜਾਣੋ ਕਦੋਂ ਹੈ ਧਨਤੇਰਸ, ਦੀਵਾਲੀ ਸਣੇ ਨਵੰਬਰ 'ਚ ਆਉਣ ਵਾਲੇ ਖ਼ਾਸ ਤਿਉਹਾਰ

10/30/2021 5:43:33 PM

ਜਲੰਧਰ (ਬਿਊਰੋ) : ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੀਵਾਲੀ ਪੂਰੇ ਪੰਜ ਦਿਨ ਦੀ ਹੁੰਦੀ ਹੈ। ਇਸ ਦੀ ਸ਼ੁਰੂਆਤ ਧਨਤੇਰਸ ਨਾਲ ਹੁੰਦੀ ਹੈ। ਇਸ ਤੋਂ ਬਾਅਦ ਰੂਪ-ਚੌਦਸ, ਦੀਵਾਲੀ, ਗੋਵਰਧਨ ਪੂਜਾ ਤੇ ਅਖੀਰ ਵਿਚ ਭਾਈ-ਦੂਜ (ਟਿੱਕਾ) ਮਨਾਈ ਜਾਂਦੀ ਹੈ। ਇਸ ਸਾਲ ਦੀਵਾਲੀ ਦੀ ਸ਼ੁਰੂਆਤ 2 ਨਵੰਬਰ ਤੋਂ ਹੋ ਰਹੀ ਹੈ। 2 ਨਵੰਬਰ ਨੂੰ ਧਨਤੇਰਸ ਹੈ, ਇਸ ਤੋਂ ਬਾਅਦ 3 ਨਵੰਬਰ ਨੂੰ ਰੂਪ-ਚੌਦਸ, 4 ਨਵੰਬਰ ਨੂੰ ਦੀਵਾਲੀ, 5 ਨਵੰਬਰ ਨੂੰ ਗੋਵਰਧਨ ਪੂਜਾ ਤੇ 4 ਨਵੰਬਰ ਨੂੰ ਭਾਈ-ਦੂਜ ਮਨਾਈ ਜਾਵੇਗੀ। ਇਨ੍ਹੀ ਦਿਨੀਂ ਜਨਤਕ ਛੁੱਟੀ ਹੁੰਦੀ ਹੈ। ਸਭ ਤੋਂ ਅਹਿਮ ਦਿਨ ਦੀਵਾਲੀ ਦਾ ਤਿਉਹਾਰ ਹੈ। ਦੀਵਾਲੀ ਜਿਸ 'ਤੇ ਮਾਂ ਲਕਸ਼ਮੀ ਜੀ ਦੀ ਪੂਜਾ ਹੁੰਦੀ ਹੈ। ਇਸ ਵਾਰ ਲਕਸ਼ਮੀ ਜੀ ਪੂਜਾ ਲਈ 1 ਘੰਟੇ 55 ਮਿੰਟ ਦਾ ਸਮਾਂ ਮਿਲੇਗਾ। ਜੋਤੀਸ਼ ਅਚਾਰੀਆ ਅਨੁਸਾਰ, ਇਸ ਵਾਰ ਦੀਵਾਲੀ 'ਤੇ ਸ਼ਾਮ 6.9 ਮਿੰਟ ਤੋਂ ਰਾਤ 8.4 ਮਿੰਟ ਤਕ ਦਾ ਮਹੂਰਤ ਹੈ।

ਧਨਤੇਰਸ : 2 ਨਵੰਬਰ, 2021 (ਮੰਗਲਵਾਰ)
ਇਹ ਤਿਉਹਾਰ ਦਾ ਪਹਿਲਾ ਦਿਨ ਹੈ। ਜਦੋਂ ਲੋਕ ਆਪਣੇ ਘਰਾਂ ਦੀ ਸਾਫ਼-ਸਫ਼ਾਈ ਕਰਦੇ ਹਨ ਤੇ ਅੱਗੇ ਦੇ ਪ੍ਰੋਗਰਾਮਾਂ ਦੀ ਤਿਆਰੀ। ਇਹ ਖਰੀਦਦਾਰੀ ਦਾ ਦਿਨ ਵੀ ਹੈ, ਜਦੋਂ ਬਾਜ਼ਾਰਾਂ 'ਚ ਜਾਣਾ ਅਤੇ ਸੋਨਾ ਜਾਂ ਰਸੋਈ ਦਾ ਕੋਈ ਸਾਮਾਨ ਖਰੀਦਣਾ ਚੰਗਾ ਮੰਨਿਆ ਜਾਂਦਾ ਹੈ।

ਛੋਟੀ ਦੀਵਾਲੀ : 3 ਨਵੰਬਰ, 2021 (ਬੁੱਧਵਾਰ)
ਦੂਸਰਾ ਦਿਨ ਹੈ, ਜਦੋਂ ਲੋਕ ਆਪਣੇ ਘਰਾਂ ਨੂੰ ਸਜਾਉਣ ਲੱਗਦੇ ਹਨ। ਕਈ ਪਰਿਵਾਰ ਸਟ੍ਰਿੰਗ ਲਾਈਟਾਂ ਜਲਾਉਣਗੇ ਤੇ ਆਪਣੀ ਰੰਗੋਲੀ ਬਣਾਉਣੀ ਸ਼ੁਰੂ ਕਰਨਗੇ। ਇਸ ਦਿਨ ਨੂੰ ਰੂਪਚੌਦਸ ਵੀ ਕਿਹਾ ਜਾਂਦਾ ਹੈ।

ਦੀਵਾਲੀ ਅਤੇ ਲਕਸ਼ਮੀ ਪੂਜਾ : 4 ਨਵੰਬਰ, 2021 (ਵੀਰਵਾਰ)
ਇਸ ਦਿਨ ਘਰ-ਘਰ ਧਨ ਦੀ ਦੇਵੀ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਘਰ-ਘਰ ਦੀਵੇ ਬਾਲੇ ਜਾਂਦੇ ਹਨ। ਇਸ ਵਾਰ ਪੂਜਾ ਲਈ ਸਭ ਤੋਂ ਸ਼ੁੱਭ ਸਮਾਂ 6.09 ਵਜੇ ਤੋਂ ਰਾਤ 8.04 ਵਜੇ ਤਕ ਹੈ। ਵਿਧੀ-ਵਿਧਾਨ ਨਾਲ ਪੂਜਾ ਕਰੋ, ਭੋਗ ਲਗਾਓ, ਆਰਤੀ ਕਰੋ।

ਪੜਵਾ : 5 ਨਵੰਬਰ 2021 (ਸ਼ੁੱਕਰਵਾਰ)
ਉਤਸਵ ਦਾ ਚੌਥਾ ਦਿਨ ਪਤੀ ਅਤੇ ਪਤਨੀ ਦੇ ਵਿਚਕਾਰ ਪਿਆਰ ਨੂੰ ਸਮਰਪਿਤ ਹੁੰਦਾ ਹੈ ਤੇ ਪੁਰਸ਼ ਅਕਸਰ ਆਪਣੀਆਂ ਪਤਨੀਆਂ ਲਈ ਤੋਹਫ਼ੇ ਖਰੀਦਦੇ ਹਨ। ਕਈ ਵਪਾਰੀ ਇਸ ਦਿਨ ਨਵੇਂ ਖਾਤੇ ਖੋਲ੍ਹਦੇ ਹਨ ਕਿਉਂਕਿ ਇਹ ਸ਼ੁੱਭ ਮੰਨਿਆ ਜਾਂਦਾ ਹੈ। ਇਸੇ ਦਿਨ ਗੋਵਰਧਨ ਪੂਜਾ ਕੀਤੀ ਜਾਂਦੀ ਹੈ ਤੇ ਮੰਦਰਾਂ 'ਚ ਛੱਪਨ ਭੋਗ ਲਾਏ ਜਾਂਦੇ ਹਨ।

ਭਾਈ-ਦੂਜ : 6 ਨਵੰਬਰ 2021 (ਸ਼ਨੀਵਾਰ)
ਭਾਈ ਦੂਜ (ਭੌਬੀਜ), ਉਤਸਵ ਦਾ ਆਖਰੀ ਦਿਨ ਭਰਾਵਾਂ ਤੇ ਭੈਣਾਂ ਨੂੰ ਸਮਰਪਿਤ ਹੈ। ਆਪਣੇ ਬੰਧਨ ਦਾ ਜਸ਼ਨ ਮਨਾਉਣ ਲਈ, ਭੈਣਾਂ ਆਪਣੇ ਭਰਾਵਾਂ ਦੀ ਸੁਰੱਖਿਆ ਲਈ ਇਕ ਵਿਸ਼ੇਸ਼ ਪ੍ਰੋਗਰਾਮ ਕਰਦੀਆਂ ਹਨ। ਭਰਾ ਆਪਣੀਆਂ ਭੈਣਾਂ ਨੂੰ ਤੋਹਫ਼ੇ ਦਿੰਦੇ ਹਨ।


sunita

Content Editor

Related News