ਫਿਰੋਜ਼ਪੁਰ ਕੇਂਦਰੀ ਜੇਲ੍ਹ ਸਵਾਲਾਂ ਦੇ ਘੇਰੇ ''ਚ, ਤਲਾਸ਼ੀ ਦੌਰਾਨ 2 ਮੋਬਾਇਲ ਬਰਾਮਦ

Friday, Jun 12, 2020 - 09:22 AM (IST)

ਫਿਰੋਜ਼ਪੁਰ ਕੇਂਦਰੀ ਜੇਲ੍ਹ ਸਵਾਲਾਂ ਦੇ ਘੇਰੇ ''ਚ, ਤਲਾਸ਼ੀ ਦੌਰਾਨ 2 ਮੋਬਾਇਲ ਬਰਾਮਦ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਜੇਲ੍ਹ ਸੁਰੱਖਿਆ ਮੁਲਾਜ਼ਮਾਂ ਨੇ ਇਕ ਵਾਰ ਫਿਰ ਤਲਾਸ਼ੀ ਦੌਰਾਨ ਬੌਬੀ ਉਰਫ ਸਾਗਰ ਨਾਂ ਦੇ ਗੈਂਗਸਟਰ ਤੋਂ ਮੋਬਾਇਲ ਟੱਚ ਫੋਨ ਅਤੇ ਇਕ ਹੋਰ ਕੈਦੀ ਕੁਲਵਿੰਦਰ ਸਿੰਘ ਤੋਂ ਇਕ ਮੋਬਾਇਲ ਬਰਾਮਦ ਕੀਤਾ ਹੈ।

ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਵੰਤ ਸਿੰਘ ਨੇ ਥਾਣਾ ਸਿਟੀ ਦੀ ਪੁਲਸ ਨੂੰ ਇਕ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਥਾਣਾ ਸਿਟੀ 'ਚ ਪੁਲਸ ਵੱਲੋਂ ਇਨ੍ਹਾਂ ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰੀ ਜੇਲ੍ਹ 'ਚ ਕੈਦ ਕੱਟ ਰਹੇ ਨਾਮੀ ਗੈਂਗਸਟਰਾਂ ਤੋਂ ਲਗਾਤਾਰ ਟਚ ਮੋਬਾਇਲ ਫੋਨ ਬਰਾਮਦ ਕੀਤੇ ਜਾ ਰਹੇ ਹਨ ਅਤੇ ਇਹ ਨਾਮੀ ਗੈਂਗਸਟਰ ਕਦੇ ਵੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਉੱਥੇ ਹੀ ਵੱਡਾ ਸਵਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਸੁਰੱਖਿਆ 'ਤੇ ਖੜ੍ਹਾ ਹੋ ਰਿਹਾ ਹੈ ਕਿ ਅਖੀਰ ਇਹ ਮੋਬਾਇਲ ਫੋਨ ਇਨ੍ਹਾਂ ਗੈਂਗਸਟਡਰਾਂ ਤੱਕ ਕਿਵੇਂ ਪਹੁੰਚ ਰਹੇ ਹਨ।
 


author

Babita

Content Editor

Related News