'ਅਧਿਆਪਕ ਦਿਵਸ' ਮੌਕੇ ਸੁਖਬੀਰ ਬਾਦਲ ਨੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ

Thursday, Sep 05, 2019 - 12:17 PM (IST)

'ਅਧਿਆਪਕ ਦਿਵਸ' ਮੌਕੇ ਸੁਖਬੀਰ ਬਾਦਲ ਨੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਫਿਰੋਜ਼ਪੁਰ (ਬਿਊਰੋ) - 5 ਸਤੰਬਰ ਪੂਰੇ ਦੇਸ਼ 'ਚ ਅਧਿਆਪਕ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅੱਜ ਦੇ ਦਿਨ (ਅਧਿਆਪਕ ਦਿਵਸ) ਸਾਰੇ ਅਧਿਆਪਕਾਂ ਨੂੰ ਵਧਾਈਆਂ ਦੇ ਰਹੇ ਹਨ। ਇਸ ਵਿਸ਼ੇਸ਼ ਮੌਕੇ 'ਤੇ ਉਨ੍ਹਾਂ ਨੇ ਆਪਣੇ 'ਫੇਸਬੁੱਕ ਪੇਜ਼' 'ਤੇ ਪੋਸਟ ਪਾਈ ਹੈ, ਜਿਸ 'ਚ ਉਹ ਅਧਿਆਪਕਾਂ ਨੂੰ ਸਨਮਾਨ ਭੇਟ ਕਰ ਰਹੇ ਹਨ।

ਸੁਖਬੀਰ ਸਿੰਘ ਬਾਦਲ ਨੇ 'ਅਧਿਆਪਕ ਦਿਵਸ ਦੇ ਮੌਕੇ ਪਾਈ ਆਪਣੀ ਪੋਸਟ 'ਚ ਕਿਹਾ,'' ਅਸੀਂ ਅੱਜ ਜੋ ਵੀ ਬਣੇ ਹਾਂ, ਜੋ ਕੁਝ ਵੀ ਹਾਸਲ ਕੀਤਾ ਹੈ ਅਤੇ ਜੋ ਵੀ ਹਾਸਲ ਕਰਨ ਦੇ ਕਾਬਲ ਬਣੇ ਹਾਂ, ਇਹ ਸਭ ਸਾਡੇ ਅਧਿਆਪਕਾਂ ਦੀ ਬਦੌਲਤ ਹੀ ਸੰਭਵ ਹੋਇਆ ਹੈ। ਸਾਡੇ ਲਈ ਸਾਡੇ ਗੁਰੂ ਭਾਵ ਸਾਡੇ ਅਧਿਆਪਕ ਰੱਬ ਦਾ ਹੀ ਸਾਕਾਰ ਰੂਪ ਹਨ। ਅੱਜ ਅਧਿਆਪਕ ਦਿਵਸ ਦੇ ਮੌਕੇ ਹੱਥ ਫੜ ਕੇ ਤੋਰਨ ਅਤੇ ਔਕੜਾਂ ਦਾ ਸਾਹਮਣਾ ਹੌਸਲੇ ਨਾਲ ਕਰਨ ਦੀ ਜੁਗਤ ਸਿਖਾਉਣ ਵਾਲੇ ਸਮੂਹ ਅਧਿਆਪਕਾਂ ਨੂੰ ਮੈਂ ਸਨਮਾਨ ਭੇਟ ਕਰਦਾ ਹਾਂ।''

PunjabKesari


author

rajwinder kaur

Content Editor

Related News