ਪੁਲਸ ਤੇ ਆਬਕਾਰੀ ਵਿਭਾਗ ਦੀ ਵੱਡੀ ਅਣਗਹਿਲੀ, ਸਤਲੁਜ ਦਰਿਆ 'ਚ ਵਹਾਈ ਸ਼ਰਾਬ

Wednesday, May 20, 2020 - 05:36 PM (IST)

ਪੁਲਸ ਤੇ ਆਬਕਾਰੀ ਵਿਭਾਗ ਦੀ ਵੱਡੀ ਅਣਗਹਿਲੀ, ਸਤਲੁਜ ਦਰਿਆ 'ਚ ਵਹਾਈ ਸ਼ਰਾਬ

ਫਿਰੋਜ਼ਪੁਰ (ਮਨਦੀਪ) : ਫਿਰੋਜ਼ਪੁਰ ਪੁਲਸ ਨੂੰ ਅੱਜ ਵੱਡੀ ਸਫਲਤਾ ਹੱਥ ਲੱਗੀ। ਪੁਲਸ ਤੇ ਆਬਕਾਰੀ ਵਿਭਾਗ ਨੂੰ ਛਾਪੇਮਾਰੀ ਦੌਰਾਨ ਭਾਰਤ-ਪਾਕਿ ਸਰਹੱਦ ਨੇੜੇ ਸਤਲੁਜ ਦਰਿਆ ਤੋਂ ਸਵਾ ਲੱਖ ਲੀਟਰ ਲਾਹਣ ਤੇ 3000 ਲੀਟਰ ਨਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਇਸ ਬਰਾਮਦਗੀ 'ਤੇ ਜਿੱਥੇ ਆਪਣੀ ਪਿੱਠ ਥਪਥਪਾ ਰਹੀ ਹੈ ਉੱਥੇ ਉਨ੍ਹਾਂ ਦੇ ਇਕ ਕੰਮ ਨੇ ਇਸ ਸਫਲਤਾ 'ਤੇ ਪਾਣੀ ਫੇਰ ਦਿੱਤਾ। ਦਰਅਸਲ, ਪੁਲਸ ਨੇ ਸਤਲੁਜ ਦਰਿਆ ਵਿਚ ਹੀ ਇਸ ਜ਼ਹਿਰੀਲੀ ਸ਼ਰਾਬ ਨੂੰ ਨਸ਼ਟ ਕਰ ਦਿੱਤਾ।

ਇਹ ਵੀ ਪੜ੍ਹੋ : ਨਿੱਜੀ ਬੱਸ ਮਾਲਕਾਂ ਨੇ ਪੰਜਾਬ ਸਰਕਾਰ ਕੀਤਾ ਰੋਸ ਪ੍ਰਦਰਸ਼ਨ

2 ਮਹੀਨਿਆਂ ਦੇ ਕਰਫਿਊ ਤੋਂ ਬਾਅਦ ਜਾ ਕੇ ਵਾਤਾਵਰਣ ਸਾਫ ਹੋਇਆ ਸੀ, ਦਰਿਆ ਸਾਫ ਹੋ ਰਹੇ ਸੀ, ਜੀਵ-ਜੰਤੂ ਖੁਸ਼ ਸੀ ਪਰ ਪੰਜਾਬ ਪੁਲਸ ਦੇ ਇਕ ਕਦਮ ਨੇ ਸਤਲੁਜ ਦਰਿਆ ਨੂੰ ਫਿਰ ਤੋਂ ਪਲੀਤ ਕਰ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਪੁਲਸ ਵਾਤਾਵਰਣ ਨੂੰ ਲੈ ਕੇ ਕਿੰਨੀ ਸੰਜੀਦਾ  ਹੈ, ਜਿੱਥੇ ਲਾਹਣ ਤੇ ਸ਼ਰਾਬ ਦੀ ਬਰਾਮਦਗੀ ਵਧੀਆ ਉਪਲਬੱਧੀ ਸੀ ਉੱਥੇ ਉਹ ਸਤਲੁਜ ਦਰਿਆ ਨੂੰ ਦੂਸ਼ਿਤ ਹੋਣ ਤੋਂ ਬਚਾਅ ਕੇ ਵੀ ਪੁਲਸ ਮਿਸਾਲ ਕਾਇਮ ਕਰ ਸਕਦੇ ਸੀ।

 


author

Baljeet Kaur

Content Editor

Related News