ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ BSF ਦੇ ਹੱਥ ਲੱਗੇ ਹੈਰੋਇਨ ਦੇ 8 ਪੈਕਟ ਅਤੇ ਹਥਿਆਰ

Monday, Nov 15, 2021 - 12:27 PM (IST)

ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ BSF ਦੇ ਹੱਥ ਲੱਗੇ ਹੈਰੋਇਨ ਦੇ 8 ਪੈਕਟ ਅਤੇ ਹਥਿਆਰ

ਫ਼ਿਰੋਜ਼ਪੁਰ (ਕੁਮਾਰ) - ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ ਨੇ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ ਪਾਕਿਸਤਾਨ ਤੋਂ ਆਈ 8 ਪੈਕਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ’ਚ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ। ਬੀ.ਐੱਸ.ਐੱਫ. ਦੀ 116 ਬਟਾਲੀਅਨ ਵੱਲੋਂ ਇਹ ਹੈਰੋਇਨ ਬੀਓਪੀ ਪੰਚਾਰੀਆ ਦੇ ਏਰੀਆ ਵਿਚ ਫੈਸਿੰਗ ਦੇ ਕੋਲ ਫੜੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ

ਗੈਰ-ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਹੈਰੋਇਨ ਦੇ ਨਾਲ-ਨਾਲ ਹਥਿਆਰ ਬਰਾਮਦ ਹੋਏ ਹਨ ਪਰ ਬੀ.ਐੱਸ.ਐੱਫ ਵੱਲੋਂ ਹੁਣ ਤੱਕ ਇਸ ਬਰਾਮਦਗੀ ਨੂੰ ਲੈ ਕੇ ਸਰਕਾਰੀ ਤੌਰ ’ਤੇ ਕੋਈ ਜਾਣਕਾਰੀ ਨਹੀ ਦਿੱਤੀ ਜਾ ਰਹੀ। 
 


author

rajwinder kaur

Content Editor

Related News