ਮਾਮੂਲੀ ਲੜਾਈ ਨੂੰ ਧਾਰਿਆ ਖੂਨੀ ਰੂਪ, ਫਾਇਰਿੰਗ 'ਚ ਨੌਜਵਾਨ ਦੀ ਮੌਤ

Sunday, May 17, 2020 - 12:25 PM (IST)

ਮਾਮੂਲੀ ਲੜਾਈ ਨੂੰ ਧਾਰਿਆ ਖੂਨੀ ਰੂਪ, ਫਾਇਰਿੰਗ 'ਚ ਨੌਜਵਾਨ ਦੀ ਮੌਤ

ਫਿਰੋਜ਼ਪੁਰ (ਕੁਮਾਰ, ਮਨਦੀਪ): ਪੁਰਾਣੀ ਰੰਜ਼ਿਸ਼ ਕਾਰਣ ਪਿੰਡ ਬੰਡਾਲਾ ਵਿਚ ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਸ਼ਨੀਵਾਰ ਸ਼ਾਮ ਦੀ ਹੈ। ਥਾਣਾ ਆਰਫਕੇ ਮੁੱਖੀ ਗੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ’ਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਕੁਲਵਿੰਦਰ ਸਿੰਘ ਤੇ ਕੁਝ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ, ਛਾਤੀ ’ਚ ਗੋਲੀ ਲੱਗਣ ਕਾਰਣ ਗੰਭੀਰ ਹਾਲਤ ’ਚ ਉਸ ਨੁੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

PunjabKesari

ਥਾਣਾ ਮੁੱਖੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਕਤਲ ਦਾ ਮੁੱਖ ਕਾਰਣ ਕੁਲਵਿੰਦਰ ਸਿੰਘ ਦੀ ਪਿੰਡ ਦੇ ਹੀ ਕੁਝ ਲੋਕਾਂ ਨਾਲ ਆਪਸੀ ਰੰਜ਼ਿਸ਼ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਸਤਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸ ਵੱਲੋਂ ਅੰਕਿਤ ਕੀਤੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਕਾਰਵਾਈ ਅਮਲ ’ਚ ਲਿਆਉਂਦੀ ਜਾ ਰਹੀ ਹੈ।


author

Shyna

Content Editor

Related News