ਕਿਸਾਨਾਂ ਨੇ ਫਿਰੋਜ਼ਪੁਰ-ਫਾਜ਼ਿਲਕਾ ਰੋਡ ਕੀਤਾ ਜਾਮ, ਲੋਕ ਪ੍ਰੇਸ਼ਾਨ
Wednesday, Feb 07, 2018 - 04:52 PM (IST)

ਗੁਰੂਹਰਸਹਾਏ (ਆਵਲਾ) - ਪੰਜਾਬ ਕਿਸਾਨ ਦੀਆਂ ਵੱਖ-ਵੱਖ ਜਥੇਬੰਦੀਆਂ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਜਾਮ ਲਾ ਕੇ ਧਰਨਾ ਦੇ ਰਹੀਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਲਾਏ ਇਸ ਧਰਨੇ ਨਾਲ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੀਆਂ ਵੱਖ-ਵੱਖ ਇਨ੍ਹਾਂ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਝੂਠ ਦੇ ਆਧਾਰ 'ਤੇ ਸੱਤਾ 'ਚ ਆਈ ਹੈ। ਚੋਣਾਂ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ ਪਰ ਸਰਕਾਰ ਨੂੰ ਆਏ ਇਕ ਸਾਲ ਹੋਣ ਵਾਲਾ ਹੈ। ਇਸ ਨੇ ਕਿਸੇ ਵੀ ਕਿਸਾਨ ਦਾ ਹੱਲੇ ਤੱਕ ਕੋਈ ਕਰਜ਼ਾ ਮੁਆਫ ਨਹੀਂ ਕੀਤਾ। ਕਰਜ਼ਾ ਤਾਂ ਕਿ ਮੁਆਫ ਕਰਨਾ, ਇਸ ਦੇ ਉਲਟ ਟਿਊਬਲ 'ਤੇ ਮੀਟਰ ਲਾਏ ਜਾ ਰਹੇ ਹਨ, ਜੋ ਸਹੀ ਨਹੀਂ ਹੈ। ਕਿਸਾਨਾਂ ਨੇ ਟਿਊਬਲ 'ਤੇ ਮੀਟਰ ਨਾ ਲਾਉਣ ਦੇ ਰੋਸ ਵਜੋਂ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਮੋਹਨ ਦੇ ਹਿਠਾਰ 'ਤੇ ਧਰਨਾ ਲਾਇਆ ਗਿਆ।