ਫਿਰੋਜ਼ਪੁਰ 'ਚ ਤਾਇਨਾਤ ਡੀ.ਐੱਸ.ਪੀ ਨਿਰਲੇਪ ਸਿੰਘ ਦਾ ਦਿਹਾਂਤ

Monday, May 18, 2020 - 01:16 PM (IST)

ਫਿਰੋਜ਼ਪੁਰ 'ਚ ਤਾਇਨਾਤ ਡੀ.ਐੱਸ.ਪੀ ਨਿਰਲੇਪ ਸਿੰਘ ਦਾ ਦਿਹਾਂਤ

ਫਿਰੋਜ਼ਪੁਰ (ਮਨਦੀਪ): ਫਿਰੋਜ਼ਪੁਰ 'ਚ ਕਰੀਬ ਇਕ ਮਹੀਨਾ ਪਹਿਲਾਂ ਤਾਇਨਾਤ ਹੋਏ ਡੀ.ਐੱਸ.ਪੀ. ਸ੍ਰੀ ਨਿਰਲੇਪ ਸਿੰਘ ਦਾ ਬੀਮਾਰੀ ਦੇ ਚੱਲਦੇ ਅੱਜ ਸਵੇਰੇ ਦਿਹਾਂਤ ਹੋ ਗਿਆ। ਸ੍ਰੀ ਨਿਰਲੇਪ ਸਿੰਘ ਅੰਮ੍ਰਿਤਸਰ ਦੇ ਪਿੰਡ ਅਠਵਾਲ ਦੇ ਰਹਿਣ ਵਾਲੇ ਸਨ ਅਤੇ ਪਿਛਲੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ। ਬੀਮਾਰ ਹੋਣ ਦੇ ਕਾਰਨ ਆਪਣੇ ਘਰ ਅੰਮ੍ਰਿਤਸਰ ਗਏ, ਜਿੱਥੇ ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਇਹ ਵੀ ਪੜ੍ਹੋ: ਪਟਿਆਲਾ ਜ਼ਿਲੇ 'ਚ ਸੁਧਾਰ ਬਰਕਰਾਰ, 72 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ

ਉਨ੍ਹਾਂ ਦੇ ਦਿਹਾਂਤ 'ਤੇ ਪੰਜਾਬ ਪੁਲਸ 'ਚ ਸੋਗ ਦੀ ਲਹਿਰ ਹੈ। ਉੱਥੇ ਐੱਸ.ਐੱਸ.ਪੀ. ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਦੱਸਿਆ ਕਿ ਸ੍ਰੀ ਨਿਰਲੇਪ ਸਿੰਘ ਇਕ ਵਧੀਆ ਪੁਲਸ ਅਫਸਰ ਦੇ ਨਾਲ-ਨਾਲ ਇਕ ਵਧੀਆ ਇਨਸਾਨ ਸਨ ਅਤੇ ਖਿਡਾਰੀ ਵੀ ਸਨ। ਪਿਛਲੇ ਕੁਝ ਸਮੇਂ ਤੋਂ ਬੀਮਾਰ ਹੋਣ ਦੇ ਕਾਰਨ ਛੁੱਟੀ ਲੈ ਕੇ ਅੰਮ੍ਰਿਤਸਰ 'ਚ ਆਪਣਾ ਇਲਾਜ ਕਰਵਾ ਰਹੇ ਸਨ ਪਰ ਅੱਜ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਜਾ ਵਿਰਾਜੇ ਹਨ, ਜਿਸ ਦਾ ਪੂਰੀ ਪੰਜਾਬ ਪੁਲਸ ਨੂੰ ਬਹੁਤ ਦੁੱਖ ਹੈ।

ਇਹ ਵੀ ਪੜ੍ਹੋ:  ਜ਼ਮੀਨੀ ਵਿਵਾਦ ਨੂੰ ਲੈ ਕੇ 22 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ


author

Shyna

Content Editor

Related News