ਫਿਰੋਜ਼ਪੁਰ DC ਦੇ ਫੈਨ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਵੀਡੀਓ)

07/31/2019 2:53:58 PM

ਫਿਰੋਜ਼ਪੁਰ (ਸੰਨੀ ਚੋਪੜਾ) - ਫਿਰੋਜ਼ਪੁਰ ਦੇ ਡੀ. ਸੀ. ਚੰਦਰ ਗੈਂਦ ਅੱਜ ਕੱਲ ਆਪਣੇ ਨਵੇਂ ਐਲਾਨ ਕਰਕੇ ਸੁਰਖੀਆਂ 'ਚ ਆਏ ਹੋਏ ਹਨ। ਜਾਣਕਾਰੀ ਅਨੁਸਾਰ ਡੀ. ਸੀ. ਚੰਦਰ ਗੈਂਦ ਨੇ ਇਕ ਮਹੀਨਾ ਪਹਿਲਾਂ ਐਲਾਨ ਕੀਤਾ ਸੀ ਕਿ ਹਥਿਆਰ ਦਾ ਲਾਈਸੈਂਸ ਲੈਣ ਲਈ ਵਿਅਕਤੀ ਨੂੰ 10 ਪੌਦੇ ਲਗਾਉਣੇ ਜ਼ਰੂਰੀ ਹੋਣਗੇ ਅਤੇ ਲਗਾਏ ਹੋਏ ਪੌਦਿਆਂ ਦੀ ਦੇਖਭਾਲ ਵੀ ਕਰਨੀ ਪਵੇਗੀ। ਅਜਿਹਾ ਕਰਨ ਤੋਂ ਬਾਅਦ ਹੀ ਵਿਅਕਤੀ ਨੂੰ ਹਥਿਆਰ ਦਾ ਲਾਈਸੈਂਸ ਮਿਲ ਸਕਦਾ ਹੈ। ਦੱਸ ਦੇਈਏ ਕਿ ਡੀ.ਸੀ. ਚੰਦਰ ਗੈਂਦ ਦੇ ਇਸ ਉਪਰਾਲੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ। 

ਕੈਪਟਨ ਨੇ ਟਵੀਟ ਕਰਕੇ ਲਿਖਿਆ ਕਿ ਉਹ ਇਸ ਤਰ੍ਹਾਂ ਦੇ ਨਿਯਮ ਹੋਰ ਖੇਤਰਾਂ 'ਚ ਲਾਗੂ ਕਰਨ ਦੀ ਸੋਚ ਰਹੇ ਹਨ। ਉਨ੍ਹਾਂ ਡੀ. ਸੀ. ਦੀ ਤਾਰੀਫ ਕਰਦੇ ਹੋਏ ਲਿਖਿਆ ਕਿ ਅਜਿਹੀਆਂ ਖਬਰਾਂ ਪੜ੍ਹਕੇ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ। ਦੂਜੇ ਪਾਸੇ ਕੈਪਟਨ ਵਲੋਂ ਕੀਤੀ ਗਈ ਤਾਰੀਫ ਤੋਂ ਡੀ. ਸੀ. ਗੈਂਦ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਡੀ. ਸੀ. ਚੰਦਰ ਗੈਂਦ ਉਹ ਹਨ, ਜੋ ਆਪਣਾ ਛੁੱਟੀ ਦਾ ਦਿਨ ਅਨਾਥ ਬੱਚਿਆਂ ਨਾਲ ਬਿਤਾਉਂਦੇ ਹਨ। ਬੀਤੇ ਦਿਨੀਂ ਅਨਾਥ ਬੱਚਿਆਂ ਨਾਲ ਉਨ੍ਹਾਂ ਦੀ ਡਾਂਸ ਦੀ ਵੀਡੀਓ ਖੂਬ ਵਾਇਰਲ ਹੋਈ ਸੀ।


rajwinder kaur

Content Editor

Related News