ਭਾਰਤ-ਪਾਕਿ ਸਰਹੱਦ ਤੋਂ 25 ਕਰੋਡ਼ ਰੁਪਏ ਦੀ ਹੈਰੋਇਨ ਤੇ ਕਾਰਤੂਸ ਬਰਾਮਦ

Thursday, Jun 20, 2019 - 02:26 PM (IST)

ਭਾਰਤ-ਪਾਕਿ ਸਰਹੱਦ ਤੋਂ 25 ਕਰੋਡ਼ ਰੁਪਏ ਦੀ ਹੈਰੋਇਨ ਤੇ ਕਾਰਤੂਸ ਬਰਾਮਦ

ਫਿਰੋਜ਼ਪੁਰ (ਕੁਮਾਰ, ਮਲਹੋਤਰਾ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਸਪੈਸ਼ਲ ਟਾਸਕ ਫੋਰਸ ਅਤੇ ਬੀ.ਐੱਸ.ਐੱਫ. ਨੇ ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ 4.820 ਕਿਲੋ ਹੈਰੋਇਨ ਤੇ 7.63 ਬੋਰ ਦੇ 5 ਪਾਕਿਸਤਾਨੀ ਕਾਰਤੂਸ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾਖੋਰੀ ਦੇ ਖਿਲਾਫ ਪੰਜਾਬ ਪੁਲਸ ਵਲੋਂ ਚਲਾਈ ਜਾ ਰਹੀ ਤਗੜੀ ਮੁਹਿੰਮ ਅਧੀਨ ਐੈੱਸ.ਪੀ. ਮੇਜਰ ਕਰਾਈਮ ਸੁਖਵਿੰਦਰ ਪਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਪਾਕਿਸਤਾਨੀ ਸਮੱਗਲਰਾਂ ਵਲੋਂ ਕੰਡਿਆਲੀ ਤਾਰ ਤੋਂ ਭਾਰਤੀ ਇਲਾਕੇ 'ਚ ਹੈਰੋਇਨ 'ਤੇ ਹਥਿਆਰਾਂ ਦੀ ਖੇਪ ਭੇਜੀ ਗਈ ਹੈ।

PunjabKesari

ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਦੀ ਪੁਲਸ ਨੇ ਇਸ ਸੂਚਨਾ ਦੇ ਆਧਾਰ 'ਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ ਉਨ੍ਹਾਂ ਨੂੰ ਦੋਨਾ ਤੇਲੂ ਮੱਲ ਚੈਕਪੋਸਟ ਦੀ ਬੁਰਜੀ ਨੰਬਰ 193/9 ਕੋਲੋ ਜ਼ਮੀਨ 'ਚ ਦਬਾ ਕੇ ਰੱਖੀ 4.820 ਕਿਲੋ ਹੈਰੋਇਨ ਤੇ 7.63 ਬੋਰ ਦੇ 5 ਪਾਕਿਸਤਾਨੀ ਕਾਰਤੂਸ ਬਰਾਮਦ ਹੋਏ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਥਾਣਾ ਮਮਦੋਟ 'ਚ ਅਣਪਛਾਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਬਲ ਅਤੇ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿ ਨਸ਼ੇ ਅਤੇ ਹਥਿਆਰਾਂ ਦੀ ਖੇਪ ਕਿਸ ਭਾਰਤੀ ਸਮੱਗਲਰ ਨੇ ਮੰਗਵਾਈ ਸੀ।
=


author

rajwinder kaur

Content Editor

Related News