ਫਿਰੋਜ਼ਪੁਰ: ਭਾਰਤ ਪਾਕਿ ਬਾਰਡਰ 'ਤੇ BSF ਨੇ 9 ਕਰੋੜ 50 ਲੱਖ ਦੇ ਕੌਮਾਂਤਰੀ ਮੁੱਲ ਦੀ ਹੈਰੋਇਨ ਕੀਤੀ ਬਰਾਮਦ
Friday, May 22, 2020 - 03:10 PM (IST)
ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਸੈਕਟਰ 'ਚ ਬੀ.ਐੱਸ.ਐੱਫ ਨੇ ਭਾਰਤ ਪਾਕਿ ਬਾਰਡਰ 'ਤੇ ਕਰੀਬ 9 ਕਰੋੜ 50 ਲੱਖ ਦੀ ਕੌਮਾਂਤਰੀ ਮੁੱਖ ਦੀ 1 ਕਿਲੋ 900 ਗ੍ਰਾਮ ਹੈਰੋਇਨ, 280 ਗ੍ਰਾਮ ਅਫੀਮ, 9 ਐੱਮ.ਐੱਮ. ਦਾ ਇਕ ਪਿਸਤੌਲ, ਇਕ ਮੈਰਜ਼ੀਨ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ ਪੰਜਾਬ ਫਰੀਅਰ ਦੇ ਪਬਲੀਕੇਸ਼ਨ ਅਫਸਰ ਨੇ ਦੱਸਿਆ ਕਿ ਇਹ ਹੈਰੋਇਨ ਪਲਾਸਟਿਕ ਦੀਆਂ ਬੋਤਲਾਂ 'ਚ ਬੰਦ ਸੀ ਅਤੇ ਪਾਕਿਸਤਾਨ ਦੇ ਤਸਕਰਾਂ ਵਲੋਂ ਭਾਰਤੀ ਸਰਹੱਦ 'ਚ ਭੇਜੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਬੀ.ਐੱਸ.ਐੱਫ ਦੀ 116 ਬਟਾਲੀਅਨ ਦੇ ਜਵਾਨਾਂ ਨੇ ਇਹ ਹੈਰੋਇਨ, ਅਫੀਮ ਅਤੇ ਹਥਿਆਰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਖੇਪ ਭਾਰਤੀ ਤਸਕਰਾਂ ਵਲੋਂ ਅੱਗੇ ਸਪਲਾਈ ਕੀਤੀ ਜਾਣੀ ਸੀ ਅਤੇ ਬੀ.ਐੱਸ.ਐੱਫ ਦੀ ਸਖਤ ਮਿਹਨਤ ਦੇ ਕਾਰਨ ਤਸਕਰਾਂ ਦੇ ਮੰਸੂਬਾਂ ਨੂੰ ਫੇਲ ਕਰ ਦਿੱਤਾ ਸੀ। ਇਸ ਬਰਾਮਦਗੀ ਨੂੰ ਲੈ ਕੇ ਬੀ.ਐੱਸ.ਐੱਫ. ਵਲੋਂ ਕਾਰਵਾਈ ਜਾਰੀ ਹੈ।